ਜੰਮੂ- ਜੰਮੂ ਕਸ਼ਮੀਰ ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਇਕ ਉੱਚ ਪੱਧਰੀ ਸੰਯੁਕਤ ਸੁਰੱਖਿਆ ਬੈਠਕ 'ਚ ਨਾਰਕੋ ਤਸਕਰੀ (ਨਸ਼ਾ ਤਸਕਰੀ) ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ, ਕਿਉਂਕਿ ਇਸ ਦੀ ਵਰਤੋਂ ਅੱਤਵਾਦੀ ਸੰਗਠਨਾਂ ਨੂੰ ਫੰਡ ਦੇਣ ਲਈ ਕੀਤਾ ਜਾਂਦਾ ਹੈ। ਇਕ ਟਵੀਟ 'ਚ ਜੰਮੂ ਕਸ਼ਮੀਰ ਪੁਲਸ ਦੇ ਅਧਿਕਾਰਤ ਅਕਾਊਂਟ ਨੇ ਦੱਸਿਆ ਕਿ ਡੀ.ਜੀ.ਪੀ. ਨੇ ਅਧਿਕਾਰੀਆਂ ਨੂੰ ਨਾਰਕੋ-ਟਰੈਫਿਕਿੰਗ 'ਤੇ ਰੋਕ ਲਗਾਉਣ 'ਤੇ ਧਿਆਨ ਕੇਂਦਰਿਤ ਕਰਨ ਦਾ ਨਿਰਦੇਸ਼ ਦਿੱਤਾ, ਕਿਉਂਕਿ ਇਸ ਦਾ ਇਸਤੇਮਾਲ ਅੱਤਵਾਦੀ ਸਮੂਹਾਂ ਨੂੰ ਫੰਡ ਦੇਣ ਲਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤਵੀ ਰਿਵਰਫਰੰਟ ਨਾਲ ਬਦਲੇਗੀ ਜੰਮੂ ਦੀ ਤਸਵੀਰ, ਖੁੱਲ੍ਹਣਗੇ ਸੈਰ-ਸਪਾਟੇ ਦੇ ਨਵੇਂ ਰਸਤੇ : ਮਨੋਜ ਸਿਨਹਾ
ਕਸ਼ਮੀਰ ਪੁਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਉੱਚ ਪੱਧਰੀ ਸੰਯੁਕਤ ਸੁਰੱਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਜੰਮੂ ਖੇਤਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੂੰ ਨਾਰਕੋ ਤਸਕਰੀ ਦੀ ਜਾਂਚ ਦੇ ਉਪਾਵਾਂ 'ਤੇ ਵਿਸ਼ੇਸ਼ ਧਿਆਨ ਦੇਣ ਦਾ ਨਿਰਦੇਸ਼ ਦਿੱਤਾ, ਕਿਉਂਕਿ ਇਸ ਦਾ ਇਸਤੇਮਾਲ ਅੱਤਵਾਦੀ ਸਮੂਹਾਂ ਨੂੰ ਫੰਡ ਦੇਣ ਲਈ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ 12 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਰਤ ਨਾਰਕੋ-ਅੱਤਵਾਦ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹਿਮਾਚਲ: ਕਾਂਗੜਾ ’ਚ ਸਵੇਰੇ 4 ਤੋਂ ਰਾਤ 10 ਵਜੇ ਖੁੱਲ੍ਹੇ ਰਹਿਣਗੇ ਮੰਦਰ, ਸ਼ਰਧਾਲੂ ਕਰ ਸਕਣਗੇ ਦਰਸ਼ਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੈਬਨਿਟ ਫੇਰਬਦਲ ਨਾਲ ਨਵੀਂ ਪੀੜ੍ਹੀ ਨੂੰ ਅੱਗੇ ਲਿਆਏ ਪ੍ਰਧਾਨ ਮੰਤਰੀ ਮੋਦੀ
NEXT STORY