ਉੱਤਰ ਪ੍ਰਦੇਸ਼— ਸਮਾਜਵਾਦੀ ਪਾਰਟੀ ਤੋਂ ਵੱਖ ਹੋ ਕੇ ਸੈਕਊਲਰ ਮੋਰਚਾ ਬਣਾਉਣ ਵਾਲੇ ਸ਼ਿਵਪਾਲ ਸਿੰਘ ਯਾਦਵ ਨਾਲ ਪਹਿਲੀ ਵਾਰ ਸ਼ੁੱਕਰਵਾਰ ਨੂੰ ਸਪਾ ਦੇ ਗਾਰਡੀਅਨ ਮੁਲਾਇਮ ਸਿੰਘ ਯਾਦਵ ਨਜ਼ਰ ਆਏ। ਰਾਮ ਮਨੋਹਰ ਲੋਹੀਆ ਦੀ ਬਰਸੀ ਦੇ ਮੌਕੇ 'ਤੇ ਲਖਨਊ ਦੇ ਲੋਹੀਆ ਟ੍ਰਸਟ 'ਚ ਸ਼ਿਵਪਾਲ ਅਤੇ ਮੁਲਾਇਮ ਇੱਕਠੇ ਪੁੱਜੇ। ਸਮਾਜਵਾਦੀ ਸੈਕਊਲਰ ਮੋਰਚੇ ਦੇ ਗਠਨ ਦੇ ਬਾਅਦ ਇਹ ਪਹਿਲਾਂ ਮੌਕਾ ਸੀ ਜਦੋਂ ਦੋਵੇਂ ਨੇਤਾ ਇਕ ਸਾਥ ਮੰਚ ਸਾਂਝਾ ਕਰਦੇ ਦਿੱਸੇ।
ਇਸ ਦੌਰਾਨ ਮੁਲਾਇਮ ਸਿੰਘ ਯਾਦਵ ਅਤੇ ਸ਼ਿਵਪਾਲ ਨੇ ਲੋਹੀਆ ਦੀ ਮੂਰਤੀ 'ਤੇ ਮਾਲਾ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੁਲਾਇਮ ਸਿੰਘ ਯਾਦਵ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਪਰ ਸਿਆਸੀ ਹੱਲਚੱਲ ਜ਼ਰੂਰ ਤੇਜ਼ ਹੋ ਗਈ। ਮੁਲਾਇਮ ਦੀ ਮੌਜੂਦਗੀ 'ਚ ਲੋਹੀਆ ਟ੍ਰਸਟ 'ਚ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਿਵਪਾਲ ਨੇ ਇਕ ਵਾਰ ਫਿਰ ਦੋਹਰਾਇਆ ਕਿ ਨੇਤਾ ਜੀ(ਮੁਲਾਇਮ) ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ ਅਤੇ ਅੱਗੇ ਵੀ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਭਰੋਸਾ ਹੈ ਕਿ ਨੇਤਾ ਜੀ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਰਹਿਣਗੇ। ਸ਼ਿਵਪਾਲ ਯਾਦਵ ਇਹ ਲਗਾਤਾਰ ਕਹਿੰੰਦੇ ਰਹੇ ਹਨ ਕਿ ਉਨ੍ਹਾਂ ਨੇ ਮੁਲਾਇਮ ਦੇ ਕਹਿਣ 'ਤੇ ਹੀ ਸੈਕਊਲਰ ਮੋਰਚੇ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਮੁਲਾਇਮ ਨੂੰ ਸੈਕਊਲਰ ਮੋਰਚੇ ਦਾ ਪ੍ਰਧਾਨ ਅਤੇ ਮੈਨਪੁਰੀ ਤੋਂ ਲੋਕਸਭਾ ਚੋਣਾਂ ਲੜਨ ਦਾ ਆਫਰ ਵੀ ਦਿੱਤਾ ਹੈ।
400 ਰੁਪਏ ਦੇ ਕੇ ਵਿਅਕਤੀ ਨਾਲ ਯੌਨ ਸੰਬੰਧ ਬਣਾਉਂਦਾ ਸੀ ਵਪਾਰੀ, ਪੈਸਿਆਂ ਦੇ ਲੈਣ-ਦੇਣ 'ਚ ਕਰ ਦਿੱਤਾ ਕਤਲ
NEXT STORY