ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸ਼ਰਧਾ ਕਤਲਕਾਂਡ ਦੀ ਜਾਂਚ ਦਿੱਲੀ ਪੁਲਸ ਤੋਂ ਸੀ. ਬੀ. ਆਈ. ਨੂੰ ਟਰਾਂਸਫਰ ਕਰਨ ਦੀ ਮੰਗ ਵਾਲੀ ਇਕ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਕੋਰਟ ਨੇ ਦੋਸ਼ੀ ਪ੍ਰੇਮੀ ਆਫਤਾਬਤ ਆਮੀਨ ਪੂਨਾਵਾਲਾ ਦੀ ਪੁਲਸ ਹਿਰਾਸਤ ਨੂੰ ਵੀ 4 ਦਿਨ ਲਈ ਵਧਾ ਦਿੱਤਾ ਹੈ। ਪੁਲਸ ਨੇ ਸ਼ਰਧਾ ਕਤਲਕਾਂਡ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਸਾਕੇਤ ਜ਼ਿਲ੍ਹਾ ਅਦਾਲਤ ਪੇਸ਼ ਕੀਤਾ ਹੈ, ਜਿੱਥੋਂ ਉਸ ਦੀ ਪੁਲਸ ਹਿਰਾਸਤ 4 ਦਿਨ ਲਈ ਵਧਾ ਦਿੱਤੀ ਗਈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’
ਦਰਅਸਲ ਦਿੱਲੀ ਦੇ ਇਕ ਵਕੀਲ ਨੇ ਅਦਾਲਤ ’ਚ ਇਕ ਪਟੀਸ਼ਨ ਦਾਇਰ ਕਰ ਕੇ ਦੱਸਿਆ ਕਿ ਮੁਲਾਜ਼ਮਾਂ ਦੀ ਘਾਟ, ਸਬੂਤਾਂ ਦਾ ਪਤਾ ਲਾਉਣ ਲਈ ਉੱਚਿਤ ਤਕਨੀਕੀ ਅਤੇ ਵਿਗਿਆਨਕ ਯੰਤਰਾਂ ਦੀ ਘਾਟ ਕਾਰਨ ਦਿੱਲੀ ਪੁਲਸ ਇਸ ਕਤਲਕਾਂਡ ਦੀ ਜਾਂਚ ਪ੍ਰਭਾਵੀ ਢੰਗ ਨਾਲ ਨਹੀਂ ਕਰ ਸਕਦੀ ਹੈ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਦਿੱਲੀ ਪੁਲਸ ਦੀ ਜਾਂਚ ਦਾ ਬਿਊਰਾ ਮੀਡੀਆ ਜ਼ਰੀਏ ਲੋਕਾਂ ਦੇ ਸਾਹਮਣੇ ਆਇਆ ਹੈ। ਦਿੱਲੀ ਪੁਲਸ ਨੇ ਅਜੇ ਤੱਕ ਘਟਨਾ ਵਾਲੀ ਥਾਂ ਨੂੰ ਸੀਲ ਨਹੀਂ ਕੀਤਾ ਹੈ, ਜਿਸ ਕਾਰਨ ਆਮ ਲੋਕਾਂ ਅਤੇ ਮੀਡੀਆ ਕਰਮੀ ਉੱਥੇ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ- ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ
ਪਟੀਸ਼ਨਕਰਤਾ ਵਕੀਲ ਨੇ ਕਿਹਾ ਕਿ ਮਾਮਲਾ ਆਈ. ਪੀ. ਸੀ. ਦੀ ਧਾਰਾ 302/201 ਤਹਿਤ ਇਕ ਗੰਭੀਰ ਅਤੇ ਸੰਵੇਦਨਸ਼ੀਲ ਅਪਰਾਧ ਨਾਲ ਸਬੰਧਤ ਹੈ ਅਤੇ ਮਹਿਰੌਲੀ ਥਾਣੇ ਦੀ ਪੁਲਸ ਵੱਲੋਂ ਬਰਾਮਦਗੀ, ਸਬੂਤ ਆਦਿ ਦੇ ਸਬੰਧ ’ਚ ਜਾਂਚ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਲਗਾਤਾਰ ਲੀਕ ਕੀਤੀ ਜਾ ਰਹੀ ਹੈ। ਪਟੀਸ਼ਨਕਰਤਾ ਨੇ ਧਿਆਨ ਦਿਵਾਇਆ ਕਿ ਇਸ ਮਾਮਲੇ ਵਿਚ ਫੋਰੈਂਸਿਕ ਸਬੂਤਾਂ ਨੂੰ ਦਿੱਲੀ ਪੁਲਸ ਨੇ ਸਹੀ ਢੰਗ ਨਾਲ ਸੰਭਾਲਿਆ ਨਹੀਂ ਹੈ ਕਿਉਂਕਿ ਮਹਿਰੌਲੀ ਪੁਲਸ ਸਟੇਸ਼ਨ ’ਚ ਸਾਰੀ ਬਰਾਮਦਗੀ ਨੂੰ ਵੱਖ-ਵੱਖ ਜਨਤਕ ਵਿਅਕਤੀਆਂ ਅਤੇ ਮੀਡੀਆ ਵੱਲੋਂ ਛੂਹਿਆ ਅਤੇ ਐਕਸੈਸ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸ਼ਰਧਾ ਦਾ ਕਾਤਲ ਪ੍ਰੇਮੀ ਆਫਤਾਬ ਪੂਨਾਵਾਲਾ; ਫੂਡ ਬਲਾਗਰ ਤੋਂ ਬਣਿਆ ‘ਕਿਲਰ’
ਗਾਇਤਰੀ ਬਣੀ ਮਹੇਸ਼, ਫਿਰ ਕਰਵਾਇਆ ਸ਼ਾਲਿਨੀ ਨਾਲ ਵਿਆਹ
NEXT STORY