ਲਖਨਊ- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਮਥੁਰਾ ਦੇ ਬਰਸਾਨਾ ਸਥਿਤ ਸ਼੍ਰੀਜੀ ਮੰਦਰ ਤੱਕ ਪਹੁੰਚਣ ਲਈ ਸ਼ਰਧਾਲੂਆਂ ਨੂੰ 350 ਪੌੜੀਆਂ ਚੜ੍ਹਨ ਦੀ ਲੋੜ ਨਹੀਂ ਪਵੇਗੀ। ਇਸ ਦੇ ਲਈ ਇਕ ਨਵਾਂ ਰੋਪਵੇਅ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਸ਼ਰਧਾਲੂਆਂ ਨੂੰ ਸਿਰਫ਼ 7 ਮਿੰਟਾਂ ਵਿਚ ਮੰਦਰ ਤੱਕ ਲੈ ਜਾਵੇਗਾ।
ਰੋਪਵੇਅ ਦੀ ਲਾਗਤ 25 ਕਰੋੜ ਰੁਪਏ
ਇਸ ਰੋਪਵੇਅ ਦੀ ਲਾਗਤ 25 ਕਰੋੜ ਰੁਪਏ ਹੈ ਅਤੇ ਇਹ ਪੱਛਮੀ ਯੂ.ਪੀ. ਵਿਚ ਪਹਿਲਾ ਅਤੇ ਸੂਬੇ ਦਾ ਤੀਜਾ ਰੋਪਵੇਅ ਹੋਵੇਗਾ। ਇਸ ਤੋਂ ਪਹਿਲਾਂ ਚਿਤਰਕੂਟ ਅਤੇ ਵਿੰਧਿਆਚਲ ਵਿਚ ਵੀ ਰੋਪਵੇਅ ਦੀ ਸਹੂਲਤ ਸ਼ੁਰੂ ਕੀਤੀ ਜਾ ਚੁੱਕੀ ਹੈ।
ਯਾਤਰਾ ਲਈ ਲੱਗਣਗੇ 110 ਰੁਪਏ
ਰੋਪਵੇਅ ਦਾ ਕੰਮ 2016 ਤੋਂ ਚੱਲ ਰਿਹਾ ਸੀ ਅਤੇ ਕਈ ਵਾਰ ਇਸ ਵਿਚ ਦੇਰੀ ਹੋਈ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਤਿਆਰ ਹੈ। ਰੋਪਵੇਅ ਦੀ ਲੰਬਾਈ 210 ਮੀਟਰ ਅਤੇ ਉਚਾਈ ਲਗਭਗ 48 ਮੀਟਰ ਹੈ। ਟਿਕਟ ਦੀ ਕੀਮਤ ਦੋਹਾਂ ਵਲੋਂ ਯਾਤਰਾ ਲਈ ਲਗਭਗ 110 ਰੁਪਏ ਹੋਵੇਗੀ। ਰੋਪਵੇਅ ਦਾ ਸੰਚਾਲਨ ਮੰਦਰ ਦੇ ਖੁੱਲ੍ਹਣ ਅਤੇ ਦਰਸ਼ਨ ਦੇ ਸਮੇਂ ਅਨੁਸਾਰ ਕੀਤਾ ਜਾਵੇਗਾ।
ਬਾਈਕ 'ਤੇ ਪਲਟਿਆ ਟਰੱਕ, ਤਿੰਨ ਨੌਜਵਾਨਾਂ ਦੀ ਹੋਈ ਮੌਤ
NEXT STORY