ਸ਼੍ਰੀਨਗਰ— ਉੱਤਰ ਕਸ਼ਮੀਰ ਦੇ ਬਾਰਾਮੁਲਾ ਜ਼ਿਲਾ 'ਚ ਪੁਲਸ ਨੇ ਫੌਜ ਦੇ ਦਸਤਾਵੇਜਾਂ ਦਾ ਇਸਤੇਮਾਲ ਕਰਨ ਅਤੇ ਅੱਤਵਾਦੀਆਂ ਲਈ ਸਿਮ ਕਾਰਡ ਖ੍ਰੀਦਣ 'ਚ ਫਰਜੀ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਕਿਹਾ ਹੈ ਕਿ ਉੱਤਰ ਕਸ਼ਮੀਰ 'ਚ ਅੱਤਵਾਦੀਆਂ ਲਈ ਸਿਮ ਕਾਰਡ ਖ੍ਰੀਦਣ ਦੇ ਇਰਾਦੇ ਨਾਲ ਵੱਖ-ਵੱਖ ਇਕਾਈਆਂ ਨੇ ਨਕਲੀ ਦਸਤਾਵੇਜਾਂ ਅਤੇ ਫਰਜੀ ਮੁਹਰਾਂ ਦਾ ਇਸਤੇਮਾਲ ਕਰਨ ਵਾਲੇ ਆਵਰ ਗ੍ਰਾਂਊਡ ਵਰਕਰਾਂ (ਓ.ਜੀ.ਡਬਲਿਊ) ਦੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ।
ਪੁਲਸ ਨੇ ਕਿਹਾ ਹੈ ਕਿ ਫੌਜ ਖੁਫੀਆ, ਪੁਲਸ ਅਤੇ ਫੌਜ ਦੇ 46 ਆਰ.ਆਰ. ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਬੁਲਾਰੇ ਨੇ ਕਿਹਾ ਹੈ ਕਿ ਹੁਣ ਤੱਕ ਬਾਰਾਮੁਲਾ 'ਚ ਦੋ ਪ੍ਰਿੰਟਿੰਗ ਪ੍ਰੈੱਸਾਂ ਦੇ ਮਾਲਕਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗਿਰੋਹ ਪਿਛਲੇ ਕੁਝ ਸਮੇਂ ਤੋਂ ਬਾਰਾਮੁਲਾ 'ਚ ਸਰਗਰਮ ਸੀ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਜਾਰੀ ਹੈ।
ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਦੇ ਚਾਲਕ ਨੇ ਖੁਦਕੁਸ਼ੀ ਕੀਤੀ
NEXT STORY