ਸਿੰਗਾਪੁਰ - ਸਿੰਗਾਪੁਰ ਨੇ ਪ੍ਰਵਾਸੀ ਕਰਮੀਆਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਵੱਧਣ ਦੇ ਮੱਦੇਨਜ਼ਰ ਇਸ ਨੂੰ ਫੈਲਣ ਤੋਂ ਰੋਕਣ ਲਈ ਸ਼ੁਕਰਵਾਰ ਨੂੰ 4 ਹੋਰ ਹੋਸਟਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਹੋਸਟਲਾਂ ਵਿਚ ਭਾਰਤੀਆਂ ਸਮੇਤ ਕਈ ਹੋਰ ਵਿਦੇਸ਼ੀ ਕਾਮੇ ਰਹਿੰਦੇ ਹਨ। ਸਿੰਗਾਪੁਰ ਵਿਚ ਸ਼ੁੱਕਰਵਾਰ ਦੁਪਹਿਰ ਤੱਕ ਕੋਰੋਨਾਵਾਇਰਸ ਦੇ 897 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾ ਮਾਮਲੇ ਵਿਦੇਸ਼ੀ ਕਾਮਿਆਂ ਦੀ ਹੋਸਟਲਾਂ ਵਿਚੋਂ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਵਾਇਰਸ ਤੋਂ ਪ੍ਰਭਾਵਿਤ ਦੇ ਕੁਲ ਮਾਮਲੇ ਵਧ ਕੇ 12,075 ਹੋ ਗਏ ਹਨ।
ਸਿਹਤ ਮੰਤਰਾਲੇ ਨੇ ਆਖਿਆ ਹੈ ਕਿ ਨਵੇਂ ਮਾਮਲਿਆਂ ਵਿਚੋਂ 13 ਮਾਮਲੇ ਸਿੰਗਾਪੁਰੀ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ (ਵਿਦੇਸ਼ੀਆਂ) ਦੇ ਹਨ। ਮੰਤਰਾਲੇ ਨੇ ਆਖਿਆ ਕਿ ਹੋਸਟਲਾਂ ਵਿਚ ਰਹਿ ਰਹੇ ਪ੍ਰਵਾਸੀ ਕਰਮੀ ਜ਼ਿਆਦਾ ਗਿਣਤੀ ਵਿਚ ਪ੍ਰਭਾਵਿਤ ਹੋਏ ਹਨ। ਸ਼ੁੱਕਰਵਾਰ ਨੂੰ ਵਿਦੇਸ਼ ਕਰਮੀਆਂ ਦੇ ਚਾਰ ਹੋ ਹੋਸਟਲਾਂ ਨੂੰ ਵੱਖਰੇ ਰਿਹਾਇਸ਼ੀ ਖੇਤਰ ਐਲਾਨ ਕਰ ਦਿੱਤਾ ਗਿਆ।ਹੁਣ ਤੱਕ ਇਸ ਪ੍ਰਕਾਰ ਦੇ 25 ਹੋਸਟਲਾਂ ਨੂੰ ਵੱਖਰਾ ਰਿਹਾਇਸ਼ੀ ਖੇਤਰ ਐਲਾਨਿਆ ਗਿਆ ਹੈ। ਸਿੰਗਾਪੁਰ ਦੀ ਕੋਵਿਡ-19 ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਨਾਲ ਇਕ ਭਾਰਤੀ ਕਰਮੀ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ। ਸਿੰਗਾਪੁਰ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤੀ ਨਾਗਰਿਕ ਦੂਜੇ ਨੰਬਰ 'ਤੇ ਹਨ।
ਕੋਰੋਨਾ ਦਾ ਕਹਿਰ : NIA ਦਫਤਰ 'ਚ ASI ਤੇ ਉਸਦੀ ਬੇਟੀ ਪਾਜ਼ੀਟਿਵ
NEXT STORY