ਨਵੀਂ ਦਿੱਲੀ– ਕੋਰੋਨਾ ਦੇ ਸਿੰਗਾਪੁਰ ਸਟ੍ਰੇਨ ’ਤੇ ਸਿਆਸਤ ਗਰਮਾ ਗਈ ਹੈ। ਸਿੰਗਾਪੁਰ ਸਟ੍ਰੇਨ ਮਾਮਲੇ ’ਤੇ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਸਿੰਗਾਪੁਰ ਦੇ ਸਿੱਖਿਆ ਮੰਤਰੀ ਨੇ ਬੱਚਿਆਂ ’ਤੇ ਖ਼ਤਰੇ ਦੀ ਗੱਲ ਕਹੀ ਸੀ, ਅੱਜੇ ਬੀ.ਜੇ.ਪੀ. ਘਟੀਆ ਸਿਆਸਤ ਕਰ ਰਹੀ ਹੈ, ਕੇਜਰੀਵਾਲ ਨੂੰ ਬੱਚਿਆਂ ਦੀ ਚਿੰਤਾ ਹੈ ਅਤੇ ਕੇਂਦਰ ਸਰਕਾਰ ਨੂੰ ਸਿੰਗਾਪੁਰ ਦੀ।
ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੰਡਨ ’ਚ ਸਟ੍ਰੇਨ ਆਇਆ ਸੀ, ਉਦੋਂ ਭਾਰਤ ਸਰਕਾਰ ਦੀ ਲਾਪਰਵਾਹੀ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ, ਅੱਜ ਦੁਨੀਆ ਭਰ ’ਚ ਡਾਕਟਰ ਚਿਤਾਵਨੀ ਦੇ ਰਹੇ ਹਨ ਕਿ ਬੱਚਿਆਂ ’ਤੇ ਖ਼ਤਰਾ ਹੈ ਪਰ ਸਮਝਣ ਦੀ ਬਜਾਏ, ਅਲਰਟ ਹੋਣ ਦੀ ਬਜਾਏ ਸਿੰਗਾਪੁਰ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।
ਸਿਸੋਦੀਆ ਨੇ ਕਿਹਾ ਕਿ ਅਗਲੀ ਲਹਿਰ ’ਚ ਬੱਚਿਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਚਿੰਤਾ ਹੋਣੀ ਚਾਹੀਦੀ ਹੈ, ਬੀ.ਜੇ.ਪੀ. ਨੂੰ ਸਿੰਗਾਪੁਰ ਦੇ ਅਕਸ ਦੀ ਚਿੰਤਾ ਹੈ ਪਰ ਬੱਚਿਆਂ ਦੀ ਚਿੰਤਾ ਨਹੀਂ ਹੈ, ਭਾਜਪਾ ਅਤੇ ਕੇਂਦਰ ਨੂੰ ਵਿਦੇਸ਼ ’ਚ ਅਕਸ ਮੁਬਾਰਕ ਹੋਵੇ, ਅਸੀਂ ਤਾਂ ਬੱਚਿਆਂ ਦੀ ਚਿੰਤਾ ਕਰਾਂਗੇ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਹੀ ਸਿੰਗਾਪੁਰ ਸਟ੍ਰੇਨ ’ਤੇ ਚਿੰਤਾ ਜਤਾਈ ਸੀ।
ਸਿੰਗਾਪੁਰ ’ਤੇ ਕੇਜਰੀਵਾਲ ਦੇ ਟਵੀਟ ਦਾ ਮਾਮਲਾ ਭਖਿਆ ,ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਪੱਸ਼ਟ ਕੀਤੀ ਤਸਵੀਰ
NEXT STORY