ਨਵੀਂ ਦਿੱਲੀ— ਸਿੰਗਾਪੁਰ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਸਟ੍ਰੇਨ’ ਨੂੰ ਲੈ ਕੇ ਉਡਾਣਾਂ ਰੱਦ ਕਰਨ ਸਬੰਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਟਿੱਪਣੀ ’ਤੇ ਸਿੰਗਾਪੁਰ ਨੇ ਇਤਰਾਜ਼ ਜਤਾਇਆ ਹੈ। ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਯਾਨੀ ਕਿ ਅੱਜ ਸਾਫ਼ ਕੀਤਾ ਕਿ ਕੋਵਿਡ-19 ਖ਼ਿਲਾਫ਼ ਲੜਾਈ ’ਚ ਦੋਵੇਂ ਦੇਸ਼ ਮਜ਼ਬੂਤ ਸਾਂਝੇਦਾਰ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਟਿੱਪਣੀ ਭਾਰਤ ਦਾ ਬਿਆਨ ਨਹੀਂ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ ਕਿ ਸਿੰਗਾਪੁਰ ਅਤੇ ਭਾਰਤ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਮਜ਼ਬੂਤ ਭਾਗੀਦਾਰ ਹਨ। ਟਰਾਂਸਪੋਰਟ ਅਤੇ ਆਕਸੀਜਨ ਸਪਲਾਈਕਰਤਾ ਦੇ ਰੂਪ ਵਿਚ ਸਿੰਗਾਪੁਰ ਦੀ ਭੂਮਿਕ ਦੀ ਅਸੀਂ ਸ਼ਲਾਘਾ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਮਦਦ ਲਈ ਫ਼ੌਜੀ ਜਹਾਜ਼ ਤਾਇਨਾਤ ਕਰਨ ਦਾ ਉਨ੍ਹਾਂ ਦਾ ਭਾਵ ਸਾਡੇ ਅਸਾਧਾਰਨ ਸਬੰਧਾਂ ਨੂੰ ਸਪੱਸ਼ਟ ਕਰਦਾ ਹੈ।
ਇਹ ਵੀ ਪੜ੍ਹੋ– ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਸਿੰਗਾਪੁਰ ਦੀਆਂ ਉਡਾਣਾਂ 'ਤੇ ਤੁਰੰਤ ਲੱਗੇ ਰੋਕ
ਜੈਸ਼ੰਕਰ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਕੁਝ ਲੋਕਾਂ ਦੇ ਗੈਰ-ਜ਼ਿੰਮੇਦਰਾਨਾ ਬਿਆਨ ਨਾਲ ਸਾਡੇ ਲੰਬੇ ਸਮੇਂ ਦੀ ਸਾਂਝੇਦਾਰੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਬਿਆਨ ਪੂਰੇ ਭਾਰਤ ਦਾ ਬਿਆਨ ਨਹੀਂ ਹੈ।
ਇਹ ਵੀ ਪੜ੍ਹੋ– ਨਵੇਂ ਵੈਰੀਐਂਟ 'ਤੇ ਕੇਜਰੀਵਾਲ ਦੇ ਟਵੀਟ ਕਾਰਨ ਪਿਆ ਬਖੇੜਾ, ਸਿੰਗਾਪੁਰ ਸਰਕਾਰ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ
ਇਹ ਵੀ ਪੜ੍ਹੋ– ਸਿੰਗਾਪੁਰ IHH ਹੈਲਥਕੇਅਰ ਚੀਫ ਬੋਲੇ- ਸਿੰਗਾਪੁਰ ਨਹੀਂ ਭਾਰਤ ਦਾ ਹੈ ਨਵਾਂ ਕੋਰੋਨਾ ਸਟ੍ਰੇਨ
ਕੇਜਰੀਵਾਲ ਕੀ ਬੋਲੇ ਸਨ—
ਕੇਜਰੀਵਾਲ ਨੇ ਬੀਤੇ ਦਿਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਿੰਗਾਪੁਰ ਨਾਲ ਸਾਰੀਆਂ ਹਵਾਈ ਸੇਵਾਵਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਉੱਥੇ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬੱਚਿਆਂ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ ਅਤੇ ਭਾਰਤ ’ਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ। ਕੇਜਰੀਵਾਲ ਦੇ ਇਸ ਬਿਆਨ ਨੂੰ ਲੈ ਕੇ ਸਿੰਗਾਪੁਰ ਦੇ ਵਿਦੇਸ਼ ਮੰਤਰਾਲਾ ਨੇ ਆਪਣੇ ਬਿਆਨ ’ਚ ਕਿਹਾ ਕਿ ਕੋਰੋਨਾ ਵਾਇਰਸ ਦਾ ਕੋਈ ‘ਸਿੰਗਾਪੁਰ ਰੂਪ’ ਨਹੀਂ ਹੈ। ਹਾਲ ਹੀ ਵਿਚ ਕੋਵਿਡ-19 ਦੇ ਜੋ ਮਾਮਲੇ ਸਾਹਮਣੇ ਆਏ ਹਨ, ਉਹ ਬੀ.1.617.2 ਰੂਪ ਦੇ ਹਨ, ਜੋ ਕਿ ਸਭ ਤੋਂ ਪਹਿਲਾਂ ਭਾਰਤ ਵਿਚ ਪਾਏ ਗਏ ਸਨ। ਸਿੰਗਾਪੁਰ ਦੇ ਸਿਹਤ ਮੰਤਰਾਲਾ ਨੇ ਕਿਹਾ ਸੀ ਕਿ ਇਨ੍ਹਾਂ ਦਾਅਵਿਆਂ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਦੇ ਦਾਅਵੇ ’ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਆਪਣੇ ਬਿਆਨ ’ਚ ਕਿਹਾ ਕਿ ਕੇਜਰੀਵਾਲ ਦਾ ਬਿਆਨ ਨਿਰਾਧਾਰ ਹੈ।
ਪ੍ਰਗਿਆ ਠਾਕੁਰ ਦਾ ਦਾਅਵਾ- ਰੋਜ਼ ਗਊ ਮੂਤਰ ਪੀਂਦੀ ਹਾਂ, ਇਸ ਲਈ ਨਹੀਂ ਹੋਇਆ ‘ਕੋਰੋਨਾ’
NEXT STORY