ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਤੋਂ ਰਾਸ਼ਟਰੀ ਰਾਜਧਾਨੀ 'ਚ ਭਾਜਪਾ ਸ਼ਾਸਿਤ ਤਿੰਨ ਨਗਰ ਨਿਗਮਾਂ ਵਲੋਂ ਚਲਾਈ ਜਾ ਰਹੀ ਕਬਜ਼ਾ ਰੋਕੂ ਮੁਹਿੰਮ ਕਾਰਨ ਸ਼ਹਿਰ 'ਚ ਹੋ ਰਹੀ ਭੰਨ-ਤੋੜ ਰੋਕਣ ਦੀ ਅਪੀਲ ਕੀਤੀ ਹੈ। ਸਿਸੋਦੀਆ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ 'ਚ ਦਾਅਵਾ ਕੀਤਾ ਕਿ ਨਗਰ ਨਿਗਮਾਂ ਨੇ ਦਿੱਲੀ 'ਚ 63 ਲੱਖ ਮਕਾਨ ਤੋੜਨ ਦੀ ਯੋਜਨਾ ਬਣਾਈ ਹੈ। ਸਿਸੋਦੀਆ ਨੇ ਕਿਹਾ,''ਇਨ੍ਹਾਂ 'ਚੋਂ 60 ਲੱਖ ਮਕਾਨ ਕਈ ਅਣਅਧਿਕਾਰਤ ਕਾਲੋਨੀਆਂ 'ਚ ਹਨ, ਜਦੋਂ ਕਿ ਹੋਰ ਤਿੰਨ ਲੱਖ ਉਹ ਮਕਾਨ ਹਨ, ਜਿਨ੍ਹਾਂ ਦੇ ਛੱਜੇ ਯਕੀਨੀ ਸੀਮਾ ਤੋਂ ਬਾਹਰ ਹਨ। ਸਾਨੂੰ ਪਤਾ ਲੱਗਾ ਹੈ ਕਿ ਇਸ ਸੰਬੰਧ 'ਚ ਨੋਟਿਸ ਵੀ ਭੇਜ ਦਿੱਤੇ ਗਏ ਹਨ।'' ਉਨ੍ਹਾਂ ਕਿਹਾ,''ਉਹ ਰਾਸ਼ਟਰੀ ਰਾਜਧਾਨੀ 'ਚ ਵਿਆਪਕ ਪੱਧਰ 'ਤੇ ਭੰਨ-ਤੋੜ ਕਰਨ ਵਾਲੇ ਹਨ। ਦਿੱਲੀ ਦੀ ਕਰੀਬ 70 ਫੀਸਦੀ ਆਬਾਦੀ ਬੇਘਰ ਹੋ ਜਾਵੇਗੀ।''
ਇਹ ਵੀ ਪੜ੍ਹੋ : ਗੁਰਪਤਵੰਤ ਪਨੂੰ ਦੀ ਧਮਕੀ, ਜੈਰਾਮ ਠਾਕੁਰ ਦੇ ਵਿਦੇਸ਼ ਦੌਰੇ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਨਾਮ
ਉਨ੍ਹਾਂ ਕਿਹਾ,''ਆਮ ਆਦਮੀ ਪਾਰਟੀ ਇਸ ਭੰਨ-ਤੋੜ ਮੁਹਿੰਮ ਦਾ ਵਿਰੋਧ ਕਰਦੀ ਹੈ ਅਤੇ ਮੈਂ ਇਸ ਸੰਬੰਧ 'ਚ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।'' ਦਿੱਲੀ ਦੇ ਉੱਪ ਮੁੱਖ ਮੰਤਰੀ ਨੇ ਕਿਹਾ,''ਮੈਂ ਉਨ੍ਹਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਸ ਨੂੰ (ਭੰਨ-ਤੋੜ ਮੁਹਿੰਮ) ਰੋਕਿਆ ਜਾਣਾ ਚਾਹੀਦਾ। ਜੇਕਰ ਬੁਲਡੋਜ਼ ਚਲਾਉਂਦੇ ਹਨ ਤਾਂ ਉਹ ਭਾਜਪਾ ਨੇਤਾਵਾਂ ਅਤੇ ਨਗਰ ਨਿਗਮ ਪ੍ਰਤੀਨਿਧੀਆਂ ਦੇ ਘਰ ਚਲਾਉਣ, ਜਿਨ੍ਹਾਂ ਨੇ ਅਜਿਹੇ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਦੀ ਮਨਜ਼ੂਰੀ ਦੇਣ ਲਈ ਰਿਸ਼ਵਤ ਲਈ ਸੀ।'' ਦਿੱਲੀ ਦੇ ਮਦਨਪੁਰ ਖਾਦਰ 'ਚ ਵੀਰਵਾਰ ਨੂੰ ਇਕ ਕਬਜ਼ਾ ਹਟਾਓ ਮੁਹਿੰਮ ਦੌਰਾਨ ਵਿਰੋਧ ਪ੍ਰਦਰਸ਼ਨ ਅਤੇ ਪਥਰਾਅ ਹੋਇਆ ਸੀ, ਜਿੱਥੇ ਸਥਾਨਕ ਲੋਕਾਂ ਨੇ ਕਾਨੂੰਨੀ ਮਾਨਤਾ ਪ੍ਰਾਪਤ ਢਾਂਚਿਆਂ ਨੂੰ ਵੀ ਬੁਲਡੋਜ਼ਰ ਨਾਲ ਸੁੱਟਣ ਦਾ ਦਾਅਵਾ ਕੀਤਾ। ਪੁਲਸ ਅਧਿਕਾਰੀਆਂ ਨੇਦੱਸਿਆ ਕਿ ਦੱਖਣ-ਪੂਰਬੀ ਦਿੱਲੀ ਇਲਾਕੇ 'ਚ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ 'ਆਪ' ਵਿਧਾਇਕ ਅਮਾਨਤੁੱਲਾਹ ਖਾਨ ਨੂੰ ਲੋਕ ਸੇਵਕਾਂ ਨੂੰ ਉਨ੍ਹਾਂ ਦੇ ਕਰਤੱਵ ਦੀ ਪਾਲਣਾ ਕਰਨ ਤੋਂ ਰੋਕਣ ਅਤੇ ਦੰਗਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਓਡਿਸ਼ਾ ’ਚ ED ਦੀ ਕਾਰਵਾਈ, ਸਾਬਕਾ ਵਿਧਾਇਕ ਜੀਤੂ ਪਟਨਾਇਕ ਦੇ ਬੈਂਕ ’ਚੋਂ 133 ਕਰੋੜ ਰੁਪਏ ਜ਼ਬਤ
NEXT STORY