ਨਵੀਂ ਦਿੱਲੀ– ਦਿੱਲੀ ਦੀ ਆਬਕਾਰੀ ਨੀਤੀ ’ਚ ਭ੍ਰਿਸ਼ਟਾਚਾਰ ਅਤੇ ਸੀ. ਬੀ. ਆਈ. ਵੱਲੋਂ ਕਾਰਵਾਈ ਦਰਮਿਆਨ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਭਾਜਪਾ ’ਤੇ ਵੱਡਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਆਫ਼ਰ ਆਇਆ ਸੀ ਕਿ ਜੇਕਰ ਉਹ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋ ਜਾਣਗੇ ਤਾਂ ਉਨ੍ਹਾਂ ਖ਼ਿਲਾਫ਼ ਈ. ਡੀ. ਅਤੇ ਸੀ. ਬੀ. ਆਈ. ਦੇ ਸਾਰੇ ਮਾਮਲੇ ਬੰਦ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਲੁੱਕਆਊਟ ਨੋਟਿਸ ’ਤੇ ਸਿਸੋਦੀਆ ਦਾ ਟਵੀਟ- ਇਹ ਕੀ ਨੌਟੰਕੀ ਹੈ ਮੋਦੀ ਜੀ, ਦੱਸੋ ਕਿੱਥੇ ਆਉਣਾ ਹੈ?
ਇਸ ਬਾਬਤ ਸਿਸੋਦੀਆ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਦਾ ਸੰਦੇਸ਼ ਆਇਆ ਕਿ ਉਹ ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਜਾਣ, ਭਾਜਪਾ ਉਨ੍ਹਾਂ ਵਿਰੁੱਧ ਚੱਲ ਰਹੇ ਸੀ. ਬੀ. ਆਈ-ਈ. ਡੀ. ਦੇ ਝੂਠੇ ਮਾਮਲੇ ਬੰਦ ਕਰਵਾ ਦੇਵੇਗੀ। ਸਿਸੋਦੀਆ ਨੇ ਜਵਾਬ ਦਿੱਤਾ ਕਿ ਮੈਂ ਰਾਜਪੂਤ ਹਾਂ, ਮਹਾਰਾਣਾ ਪ੍ਰਤਾਪ ਦਾ ਵੰਸ਼ਜ਼ ਹਾਂ, ਸਿਰ ਕਟਵਾ ਲਵਾਂਗਾ ਪਰ ਭ੍ਰਿਸ਼ਟਾਚਾਰੀਆਂ-ਸਾਜਿਸ਼ਕਰਤਾਵਾਂ ਦੇਸਾਹਮਣੇ ਝੁਕਾਂਗਾ ਨਹੀਂ।
ਇਹ ਵੀ ਪੜ੍ਹੋ- CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’
ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਖ਼ਿਲਾਫ ਸਾਰੇ ਮਾਮਲੇ ਝੂਠੇ ਹਨ ਅਤੇ ਭਾਜਪਾ ਨੂੰ ਜੋ ਕਰਨਾ ਹੈ ਕਰ ਲਵੇ।ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਦਿੱਲੀ ਆਬਕਾਰੀ ਨੀਤੀ ਦੇ ਲਾਗੂ ਕਰਨ ’ਚ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਦਰਜ ਇਕ FIR ’ਚ ਸਿਸੋਦੀਆ ਸਮੇਤ 13 ਹੋਰਨਾਂ ਲੋਕਾਂ ਨੂੰ ਨਾਮਜ਼ਦ ਕੀਤਾ ਹੈ।
ਜੈਲਲਿਤਾ ਮੌਤ ਮਾਮਲੇ ’ਚ ਅਪੋਲੋ ਨੂੰ ਕਲੀਨ ਚਿੱਟ, ਏਮਜ਼ ਦੇ ਪੈਨਲ ਨੇ ਕਿਹਾ- ਸਹੀ ਇਲਾਜ ਦਿੱਤਾ ਗਿਆ
NEXT STORY