ਚੇੱਨਈ— ਰੱਖਿਆ ਮੰਤਰੀ ਨਿਰਮਲਾ ਸੀਤਾਮਰਣ ਨੇ ਨੋਟਬੰਦੀ ਦੀ ਆਲੋਚਨਾ ਕਰਨ ਵਾਲੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ 'ਤੇ ਅੱਜ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵਾਰ ਕਰਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਦੇ ਰਾਜ 'ਚ ਸੰਗਠਿਤ ਲੁੱਟ ਹੋ ਰਹੀ ਸੀ ਤਾਂ ਉਹ ਨਜ਼ਰ ਫੇਰ ਕੇ ਬੈਠੇ ਸੀ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਉਦੇਸ਼ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨਾ ਸੀ ਅਤੇ ਇਸ ਨਾਲ ਕਿਸੇ ਨੂੰ ਕੋਈ ਨਿੱਜੀ ਫਾਇਦਾ ਪਹੁੰਚਾਉਣਾ ਨਹੀਂ ਸੀ। ਸੀਤਾਮਰਣ ਨੇ ਇੱਥੇ ਤਾਮਿਲਨਾਡੂ ਭਾਜਪਾ ਇਕਾਈ ਦੇ ਦਫਤਰ ' ਕਮਲਾਲਯਮ' 'ਚ ਪੱਤਰਕਾਰਾਂ ਨੂੰ ਕਿਹਾ ਕਿ ਅਸਲ 'ਚ ਸੰਗਠਿਤ ਲੁੱਟ ਅਤੇ ਵਿਧਾਨਿਕ ਡਾਕਾ ਉਸ ਸਮੇਂ ਪਾਇਆ ਗਿਆ ਸੀ ਜਦੋਂ ਉਹ ਪ੍ਰਧਾਨਮੰਤਰੀ ਸਨ।
2ਜੀ ਸਪੈਕਟਰਮ ਅਤੇ ਅਦਾਲਤਾਂ 'ਚ ਇਸ ਨਾਲ ਸੰਬੰਧਿਤ ਮਾਮਲਿਆਂ ਸਮੇਤ ਘੱਪਲਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਾਸਤਵ 'ਚ ਇਹ ਸਭ ਮਨਮੋਹਨ ਸਿੰਘ ਦੇ ਸ਼ਾਸਨ ਕਾਲ ਦੌਰਾਨ ਹੋਇਆ ਸੀ। ਉਨ੍ਹਾਂ ਨੇ ਇਸ ਸੰੰਬੰਧ 'ਚ ਗੱਲ ਨਹੀਂ ਕੀਤੀ ਅਤੇ ਅਜਿਹਾ ਦਿਖਾਈ ਦਿੰਦਾ ਹੈ ਕਿ ਜਿਸ ਤਰ੍ਹਾਂ ਕਿ ਉਹ ਕਿਤੇ ਨਜ਼ਰਾਂ ਫੇਰ ਕੇ ਬੈਠੇ ਹਨ। ਕਾਲਾ ਧਨ ਵਿਰੋਧੀ ਦਿਵਸ 'ਤੇ ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਣ ਆਈ ਸੀਤਾਮਰਣ ਨੇ ਕਿਹਾ ਕਿ ਸਾਬਕਾ ਪੀ.ਐਮ ਨੇ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਵਜੂਦ ਕਾਲਾਧਨ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ(ਐਸ.ਆਈ.ਟੀ) ਦਾ ਗਠਨ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਸੱਤਾ 'ਚ ਆਉਣ ਦੇ ਬਾਅਦ ਭਾਜਪਾ ਸਰਕਾਰ ਨੇ ਸਭ ਤੋਂ ਪਹਿਲਾ ਕਦਮ ਚੁੱਕਦੇ ਹੋਏ ਐਸ.ਆਈ.ਟੀ ਦਾ ਗਠਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਡਾ.ਮਨਮੋਹਨ ਸਿੰਘ ਵਿਧਾਨਿਕ ਡਾਕਾ ਕਿੱਥੇ ਪਾਇਆ ਗਿਆ ਸੀ, ਮੈਂ ਬਹੁਤ ਨਿਰਾਸ਼ ਹਾਂ।
ਜੰਮੂ ਦੇ ਨਰਵਾਲ 'ਚ ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ, 1 ਦੀ ਮੌਤ, 3 ਜ਼ਖਮੀ
NEXT STORY