ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਇਕ ਨੌਜਵਾਨ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਜਾ ਰਹੇ ਲੋਕਾਂ ਨਾਲ ਭਰੀ ਕਿਸ਼ਤੀ ਸ਼ਾਰਦਾ ਨਦੀ ਵਿਚ ਪਲਟ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲਾਪਤਾ ਹਨ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸੀਤਾਪੁਰ ਜ਼ਿਲ੍ਹੇ ਦੇ ਥਾਣਾ ਤੰਬੌਰ ਅਧੀਨ ਰਤਨਗੰਜ ਪਿੰਡ 'ਚ ਵਾਪਰਿਆ।
ਮਿਲੀਆ ਜਾਣਕਾਰੀ ਮੁਤਾਬਕ ਕਿਸ਼ਤੀ ਵਿਚ ਔਰਤਾਂ ਅਤੇ ਬੱਚਿਆਂ ਸਮੇਤ 15 ਲੋਕ ਸਵਾਰ ਸਨ। ਕਿਸ਼ਤੀ ਦੇ ਪਲਟ ਕੇ ਡੁੱਬਣ ਕਾਰਨ ਵਾਪਰੇ ਹਾਦਸੇ ਵਿਚ ਮਾਰੇ ਗਏ 3 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ 12 ਅਜੇ ਵੀ ਲਾਪਤਾ ਹਨ। ਪ੍ਰਸ਼ਾਸਨ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਕਰ ਰਿਹਾ ਹੈ। ਪਿੰਡ ਰਤਨਗੰਜ ਦੇ ਇਕ ਨੌਜਵਾਨ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਇਹ ਲੋਕ ਸ਼ਨੀਵਾਰ ਨੂੰ ਆ ਰਹੇ ਸਨ।
ਨਦੀ ਵਿਚ ਤੇਜ਼ ਹਵਾ ਕਾਰਨ ਸੰਤੁਲਨ ਵਿਗੜ ਜਾਣ ਨਾਲ ਕਿਸ਼ਤੀ ਪਲਟ ਕੇ ਡੁੱਬ ਗਈ, ਜਿਸ ਵਿਚ ਸੰਜੇ ਵਾਸੀ ਰਾਏਪੁਰ ਉਸ ਦੀ ਭੈਣ ਖੁਸ਼ਬੂ ਅਤੇ ਇਕ ਕੁੜੀ ਨੂੰ ਬਾਹਰ ਕੱਢ ਲਿਆ ਗਿਆ। ਸਾਰਿਆਂ ਨੂੰ ਤੰਬੌਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ 12 ਹੋਰ ਲੋਕਾਂ ਦੀ ਭਾਲ ਜਾਰੀ ਹੈ। ਪੁਲਸ ਨੇ ਹੋਰ ਥਾਂ ਤੋਂ ਵੀ ਗੋਤਾਖੋਰਾਂ ਨੂੰ ਇਸ ਖੇਤਰ ਵਿਚ ਲਾਇਆ ਹੈ, ਤਾਂ ਜੋ ਲਾਪਤਾ ਲੋਕਾਂ ਨੂੰ ਲੱਭਿਆ ਜਾ ਸਕੇ।
ਜ਼ਹਿਰੀਲੀ ਹਵਾ ਦਾ ਵੱਧਦਾ ਸੰਕਟ; ਪੰਜਾਬ, ਹਰਿਆਣਾ ਅਤੇ ਦਿੱਲੀ 'ਚ 60 ਫ਼ੀਸਦੀ ਲੋਕ ਪਏ ਬੀਮਾਰ
NEXT STORY