ਨੈਸ਼ਨਲ ਡੈਸਕ- ਹਵਾ ਪ੍ਰਦੂਸ਼ਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਸਾਹ ਦੀ ਸਮੱਸਿਆ ਹੋ ਰਹੀ ਹੈ। ਅਰਥ ਸੈਂਟਰ ਫਾਰ ਰੈਪਿਡ ਇਨਸਾਈਟਸ (ਏ.ਸੀ.ਆਰ.ਆਈ.) ਵਲੋਂ ਕਰਵਾਏ ਗਏ ਇਕ ਤਾਜ਼ਾ ਅਧਿਐਨ 'ਚ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਖਤਰਨਾਕ ਸਿਹਤ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਅਧਿਐਨ ਦਰਸਾਉਂਦਾ ਹੈ ਕਿ ਪੰਜਾਬ, ਰਾਜਸਥਾਨ ਅਤੇ ਦਿੱਲੀ ਦੇ 60 ਫ਼ੀਸਦੀ ਤੋਂ ਵੱਧ ਲੋਕਾਂ ਨੇ ਨਵੰਬਰ 2024 'ਚ ਪ੍ਰਦੂਸ਼ਣ ਕਾਰਨ ਸਾਹ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ, ਜੋ ਉੱਤਰੀ ਭਾਰਤ 'ਚ ਹਵਾ ਦੀ ਗੁਣਵੱਤਾ ਦੇ ਵਿਗੜ ਰਹੇ ਸੰਕਟ ਨੂੰ ਉਜਾਗਰ ਕਰਦਾ ਹੈ।
ਭਾਰਤ 'ਚ ਹਵਾ ਪ੍ਰਦੂਸ਼ਣ ਇਕ ਚਿੰਤਾਜਨਕ ਬਿੰਦੂ 'ਤੇ ਪਹੁੰਚ ਗਿਆ ਹੈ, ਜੋ ਜਨਤਕ ਸਿਹਤ, ਵਾਤਾਵਰਣ ਅਤੇ ਆਰਥਿਕਤਾ ਲਈ ਗੰਭੀਰ ਖ਼ਤਰਾ ਹੈ। ਨਵੰਬਰ 2024 ਵਿਚ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (AQI) ਇਕ ਖਤਰਨਾਕ ਪੱਧਰ 500 ਤੱਕ ਪਹੁੰਚ ਗਿਆ, ਜੋ ਕਿ ਸੁਰੱਖਿਅਤ ਸੀਮਾ ਤੋਂ ਬਹੁਤ ਜ਼ਿਆਦਾ। ਪਰਾਲੀ ਸਾੜਨ, ਵਾਹਨਾਂ ਦੇ ਨਿਕਾਸ ਅਤੇ ਉਦਯੋਗਿਕ ਪ੍ਰਦੂਸ਼ਣ ਵਰਗੇ ਕਾਰਕ ਇਸ ਸੰਕਟ ਨੂੰ ਹੋਰ ਵਿਗਾੜ ਰਹੇ ਹਨ। ਦੁਨੀਆ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚੋਂ 12 ਭਾਰਤ 'ਚ ਸਥਿਤ ਹਨ ਅਤੇ ਦੇਸ਼ ਦੇ ਲਗਭਗ ਅੱਧੇ ਹਿੱਸੇ 'ਚ ਪ੍ਰਦੂਸ਼ਣ ਦਾ ਪੱਧਰ WHO ਦੇ ਦਿਸ਼ਾ-ਨਿਰਦੇਸ਼ਾਂ ਨਾਲੋਂ ਦਸ ਗੁਣਾ ਵੱਧ ਹੈ।
ਸਰਵੇਖਣ ਨਵੰਬਰ 2024 ਵਿਚ ਅੱਠ ਬਹੁਤ ਪ੍ਰਭਾਵਿਤ ਸੂਬਿਆਂ 'ਚ 8,698 ਪਰਿਵਾਰਾਂ ਵਿਚ ਕਰਵਾਏ ਗਏ। ਇਸ ਸਰਵੇਖਣ ਵਿਚ ਬਿਹਾਰ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ 8,698 ਘਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿਚ ਖੁਲਾਸਾ ਕੀਤਾ ਕਿ 56% ਉੱਤਰਦਾਤਾ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਪ੍ਰਦੂਸ਼ਣ ਕਾਰਨ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਸਨ। ਇਹ ਵੇਖਿਆ ਗਿਆ ਹੈ ਕਿ ਪ੍ਰਦੂਸ਼ਣ ਦਾ ਪ੍ਰਭਾਵ ਖਾਸ ਤੌਰ 'ਤੇ ਨੌਜਵਾਨ ਬਾਲਗਾਂ ਵਿਚ ਗੰਭੀਰ ਸੀ। 18-30 ਸਾਲ ਦੀ ਉਮਰ ਦੇ 60 ਫ਼ੀਸਦੀ ਤੋਂ ਵੱਧ ਵਿਅਕਤੀਆਂ ਨੇ ਸਿਹਤ ਸਮੱਸਿਆਵਾਂ ਦੀ ਰਿਪੋਰਟ ਕੀਤੀ।
ਹਵਾ ਦੀ ਮਾੜੀ ਗੁਣਵੱਤਾ ਦੇ ਆਰਥਿਕ ਨੁਕਸਾਨ ਨੂੰ ਦਰਸਾਉਂਦੇ ਹੋਏ ਪ੍ਰਭਾਵਿਤ ਲੋਕਾਂ ਵਿਚੋਂ 70% ਨੇ ਘੱਟ ਤੋਂ ਘੱਟ ਇਕ ਦਿਨ ਕੰਮ ਜਾਂ ਸਕੂਲ ਦੀ ਛੁੱਟੀ ਲਈ। ਬੱਚੇ ਅਤੇ ਬਜ਼ੁਰਗ ਖਾਸ ਤੌਰ 'ਤੇ ਕਮਜ਼ੋਰ ਹੁੰਦੇ ਹਨ, ਕਿਉਂਕਿ ਪ੍ਰਦੂਸ਼ਣ ਦੇ ਸੰਪਰਕ ਵਿਚ ਬੋਧਾਤਮਕ ਵਿਕਾਸ ਵਿਚ ਵਿਘਨ ਪੈਂਦਾ ਹੈ ਅਤੇ ਪੁਰਾਣੀਆਂ ਬੀਮਾਰੀਆਂ ਵਧਦੀਆਂ ਹਨ।
ਵਡੋਦਰਾ ਹਾਦਸੇ ਨੂੰ ਲੈ ਕੇ ਮੁਲਜ਼ਮ ਦਾ ਕਬੂਲਨਾਮਾ, ਜਾਣੋ ਕੀ ਬੋਲਿਆ
NEXT STORY