ਨਵੀਂ ਦਿੱਲੀ— ਵਾਤਾਵਰਣ ਨੂੰ ਸਾਫ-ਸੁਥਰਾ ਰੱਖਣਾ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਜੇਕਰ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਦਿੱਲੀ ਦੀ ਆਬੋ-ਹਵਾ ਇਸ ਸਮੇਂ ਬਹੁਤ ਖਰਾਬ ਹੋ ਚੁਕੀ ਹੈ। ਇਸ ਲਈ ਨਵੀਂ ਦਿੱਲੀ ਮਿਉਂਸੀਪਲ ਕੌਂਸਲ (ਐੱਨ.ਡੀ.ਐੱਮ.ਸੀ) ਨੇ ਹੈਦਰਾਬਾਦ ਕੰਪਨੀ ਨਾਲ ਪਾਰਟਨਰ ਸ਼ਿਪ ਕੀਤੀ ਹੈ। ਇਸ ਕੌਂਸਲ ਨੇ ਸਮਾਰਟ ਸਾਈਕਲ ਲਾਂਚ ਕੀਤੀ ਹੈ।
50 ਸਟੇਸ਼ਨਾਂ 'ਤੇ ਸਮਾਰਟ ਬਾਈਕ ਸੇਵਾ ਸ਼ੁਰੂ
ਐਪ ਦੇ ਆਧਾਰਿਤ ਇਨ੍ਹਾਂ ਸਾਈਕਲਾਂ 'ਤੇ ਬੈਠਣ ਦੇ ਬਾਅਦ ਇਕ ਰਾਈਡਰ ਨੂੰ ਬਾਈਕ ਜਿਹਾ ਅਹਿਸਾਸ ਦਿਵਾਉਣ ਲਈ ਇਸ 'ਚ ਤਮਾਮ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਐੱਲ.ਈ.ਡੀ. ਲਾਈਟ ਤੋਂ ਲੈ ਕੇ ਜੀ.ਪੀ.ਐੱਸ ਨਾਲ ਲੈਸ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਇਸ ਪ੍ਰਾਜੈਕਟ ਨੂੰ ਅਹਿਮ ਮੰਨਦੇ ਹੋਏ ਐੱਨ.ਡੀ.ਐਮ.ਸੀ. ਚੇਅਰਮੈੱਨ ਨਰੇਸ਼ ਕੁਮਾਰ ਨੇ ਦੱਸਿਆ ਕਿ ਨਵੀਂ ਦਿੱਲੀ ਦੇ 50 ਸਟੇਸ਼ਨਾਂ 'ਤੇ ਅਜਿਹੀਆਂ 300 ਸਮਾਰਟ ਬਾਈਕ ਨੂੰ ਆਮ ਜਨਤਾ ਦੇ ਇਸਤੇਮਾਲ ਲਈ ਖੜਾ ਕਰ ਦਿੱਤਾ ਗਿਆ ਹੈ।
ਮੈਂਬਰਸ਼ਿਪ ਲਓ, ਮਿਲੇਗੀ ਫ੍ਰੀ ਰਾਈਡ
ਐਪ 'ਤੇ ਆਧਾਰਿਤ ਇਸ ਸਾਈਕਲ ਸੇਵਾ ਲਈ ਐੱਨ.ਡੀ.ਐੱਮ.ਸੀ ਦੇ ਮੋਬਾਇਲ ਐਪ ਐੱਨ.ਡੀ.ਐੱਮ.ਸੀ-311 ਅਤੇ ਸਮਾਰਟ ਬਾਈਕ ਦੇ ਆਪਣੇ ਐਪ ਦੇ ਜ਼ਰੀਏ ਰਜਿਸਟਰੇਸ਼ਨ ਦੀ ਸੁਵਿਧਾ ਰੱਖੀ ਗਈ ਹੈ। ਰਜਿਸਟਰੇਸ਼ਨ ਕਰਨ 'ਤੇ ਸਾਈਕਲ ਦਾ ਲਾਕ ਆਪਣੇ ਆਪ ਖੁਲ੍ਹ ਜਾਵੇਗਾ। ਬਾਈਕ ਆਨ ਲਾਕ ਹੋਣ ਦਾ ਟਾਈਮ ਆਪਣੇ ਆਪ ਰਿਕਾਰਡ ਹੋ ਜਾਵੇਗਾ, ਜਿਸ ਦੇ ਹਿਸਾਬ ਨਾਲ ਯੂਜਰ ਤੋਂ ਇਸ ਦਾ ਚਾਰਜ ਵਸੂਲਿਆ ਜਾਵੇਗਾ। ਬਾਈਕ ਆਨਲਾਕ ਹੋਣ ਦੇ ਬਾਅਦ ਜੇਕਰ 30 ਮਿੰਟ ਦੇ ਅੰਦਰ ਯੂਜਰ ਇਸ ਨੂੰ ਸਟੇਸ਼ਨ 'ਤੇ ਵਾਪਸ ਦਿੰਦਾ ਹੈ ਤਾਂ ਉਸ ਲਈ ਕੋਈ ਚਾਰਜ ਨਹੀਂ ਹੈ। ਇਸ ਨੂੰ ਸਮਾਰਟ ਬਾਈਕ ਦੇ ਕਿਸੇ ਵੀ ਸਟੇਸ਼ਨ 'ਤੇ ਵਾਪਸ ਕੀਤਾ ਜਾ ਸਕਦਾ ਹੈ।
ਪਾਸ ਸੁਵਿਧਾ ਵੀ
ਰਜਿਸਟਰਡ ਮੈਂਬਰਾਂ ਲਈ ਪਹਿਲਾਂ ਅੱਧੇ ਘੰਟੇ ਦੀ ਰਾਈਡ ਮੁਫਤ ਹੋਵੇਗੀ ਜਦਕਿ ਇਸ ਲਈ ਗੈਰ- ਮੈਂਬਰਾਂ ਤੋਂ 10 ਰੁਪਏ ਚਾਰਜ ਕੀਤੇ ਜਾਣਗੇ। ਬਾਈਕ ਸ਼ੇਅਰਰਿੰਗ ਦੇ ਸਬਸਕ੍ਰਿਪਸ਼ਨ ਲਈ ਪਾਸ ਦੀ ਸੁਵਿਧਾ ਵੀ ਰੱਖੀ ਗਈ ਹੈ ਜੋ ਇਕ ਹਫਤੇ,ਇਕ ਮਹੀਨੇ, ਛੇ ਮਹੀਨੇ ਅਤੇ ਇਕ ਸਾਲ ਲਈ ਵੀ ਹੈ। ਇਕ ਹਫਤੇ ਦੇ ਪਾਸ ਦੀ ਕੀਮਤ 199 ਰੁਪਏ ਅਤੇ ਮਹੀਨੇ ਦੇ ਪਾਸ ਲਈ 399, ਛੇ ਮਹੀਨਿਆਂ ਦੇ ਲਈ 1199 ਅਤੇ 1 ਸਾਲ ਦੇ ਪਾਸ ਲਈ 1999 ਰੁਪਏ ਰੱਖੀ ਗਈ ਹੈ।
ਅਗਲੇ ਸਾਲ ਆਉਣਗੇ ਐੱਨ.ਡੀ.ਐੱਮ.ਸੀ ਈ-ਸਕੂਟਰਸ
ਸਮਾਰਟ ਬਾਈਕ ਦੇ ਬਾਅਦ ਹੁਣ ਐੱਨ.ਡੀ.ਐੱਮ.ਸੀ. ਆਪਣੇ ਇਲਾਕੇ 'ਚ ਈ-ਸਕੂਟਰ ਦੀ ਸੁਵਿਧਾ ਦੇਣ 'ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਇਸ ਪ੍ਰਾਜੈਕਟ ਦਾ ਉਸ ਨੇ ਖਾਕਾ ਤਕ ਤਿਆਰ ਕਰ ਲਿਆ ਹੈ। ਬਸ ਟੈਂਡਰ ਜਾਰੀ ਹੋਣ ਦੀ ਦੇਰ ਹੈ। ਸਮਾਰਟ ਬਾਈਕ ਨੂੰ ਲਾਂਚ ਕਰਨ ਦੇ ਮੁੱਦੇ 'ਤੇ ਬੁਲਾਈ ਗਈ ਪ੍ਰੈੱਸ ਕਾਨਫਰੰਸ 'ਚ ਇਸ ਦੇ ਚੇਅਰਮੈੱਨ ਨਰੇਸ਼ ਕੁਮਾਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਮਾਰਟ ਸਿਟੀ ਦੇ ਲਈ ਪ੍ਰਬੰਧ ਦੇ ਤਹਿਤ ਅਗਲੇ ਸਾਲ ਮਾਰਚ-ਅਪ੍ਰੈਲ ਮਹੀਨੇ ਤਕ ਆਪਣੇ ਇਲਾਕੇ 'ਚ ਈ-ਸਕੂਟਰ ਦੀ ਸੇਵਾ ਦੇਣ 'ਤੇ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋ ਤੋਂ ਤਿੰਨ ਹਫਤਿਆਂ ਦੇ ਅੰਦਰ ਇਸ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਜਾਣ ਦੀ ਪੂਰੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਰਤੋਂ ਕਰ ਰਹੇ ਹਾਂ ਕਿ ਜਿਸ ਨਾਲ ਦੂਜੀਆਂ ਏਜੰਸੀਆਂ ਜਾਂ ਰਾਜ ਸਬਕ ਲੈ ਕੇ ਇਨ੍ਹਾਂ ਤੋਂ ਵੀ ਬਿਹਤਰ ਪ੍ਰਾਜੈਕਟ ਲਿਆ ਸਕਦੀ ਹੈ।
ਅਸ਼ੋਕ ਗਹਿਲੋਤ ਦੇ ਸਹੁੰ ਚੁੱਕ ਸਮਾਗਮ 'ਚ ਪੁੱਜੀ ਵਸੁੰਧਰਾ, ਗਰਮਜੋਸ਼ੀ ਨਾਲ ਮਿਲੀ
NEXT STORY