ਮੁੰਬਈ— ਨਵੇਂ ਸੋਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਸ਼ਰਾਬ ਪੀਣ ਅਤੇ ਮਨੋਰੋਗ ਨਾਲ ਪੀੜਤ ਹੋਣ ਦਾ ਖਤਰਾ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ 'ਚ ਵਧ ਹੁੰਦਾ ਹੈ। ਇਹ ਸੋਧ ਏਸ਼ੀਅਨ ਹਾਰਟ ਇੰਸਟੀਚਿਊਟ ਨੇ ਕੀਤਾ। ਸੋਧ 'ਚ ਪਤਾ ਲੱਗਾ ਹੈ ਕਿ ਵੱਡੀ ਗਿਣਤੀ 'ਚ ਲੋਕ ਤਣਾਅ ਘੱਚ ਕਰਨ ਜਾਂ ਆਨੰਦ ਪਾਉਣ ਲਈ ਇਸ ਆਦਤ ਨੂੰ ਅਪਣਾ ਲੈਂਦੇ ਹਨ। ਸ਼ੁੱਕਰਵਾਰ ਨੂੰ ਵਿਸ਼ਵ ਹਾਰਟ ਦਿਵਸ 'ਤੇ ਇਹ ਸੋਧ 'ਕਾਰਡੀਓਵੇਸਕਿਊਲਰ ਰੋਗਾਂ ਨਾਲ ਪੀੜਤ ਲੋਕਾਂ 'ਚ ਸਿਗਰਟਨੋਸ਼ੀ ਕਰਨ ਕਾਰਨ ਇਸ ਨੂੰ ਛੱਡਣ ਦੇ ਲਾਭ ਜਾਰੀ ਕੀਤਾ ਗਿਆ ਹੈ। ਇਸ 'ਚ ਫਰਵਰੀ 2016 ਤੋਂ ਅਗਸਤ 2017 ਦਰਮਿਆਨ 18 ਸਾਲ ਜਾਂ ਉਸ ਤੋਂ ਵਧ ਉਮਰ ਦੇ 2,951 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੋਧ ਦਾ ਮਕਸਦ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ 'ਚ ਇਕ ਪੈਟਰਨ ਲੱਭਣ ਅਤੇ ਸਲਾਹ ਸੂਚੀ ਤਿਆਰ ਕਰ ਕੇ ਇਹ ਦੱਸਣਾ ਹੈ ਕਿ ਇਸ ਆਦਤ ਨੂੰ ਛੱਡਣ 'ਤੇ ਸਰੀਰ ਨੂੰ ਕਿੰਨੇ ਸਮੇਂ 'ਚ ਲਾਭ ਪੁੱਜਦਾ ਹੈ।
ਏਸ਼ੀਅਨ ਹਾਰਟ ਇੰਸਟੀਚਿਊਟ ਦੇ ਵਾਇਸ ਚੇਅਰਮੈਨ ਅਤੇ ਐੱਮ.ਡੀ. ਰਮਾਕਾਂਤ ਪਾਂਡਾ ਨੇ ਕਿਹਾ,''ਡਬਲਿਊ.ਐੱਚ.ਓ. ਦੇ ਅੰਕੜੇ ਦੱਸਦੇ ਹਨ ਕਿ ਸਿਗਰਟਨੋਸ਼ੀ ਦੇ ਗਲਤ ਪ੍ਰਭਾਵਾਂ ਬਾਰੇ ਪੈਕੇਟ 'ਤੇ ਗ੍ਰਾਫਿਕ 'ਚ ਦਰਸਾਈ ਗਈ ਚਿਤਾਵਨੀ ਨਾਲ ਲੋਕ ਇਸ ਆਦਤ ਤੋਂ ਬਚ ਜਾਂਦੇ ਹਨ, ਇਸ ਤਰ੍ਹਾਂ 78 ਦੇਸ਼ਾਂ 'ਚ ਅਜਿਹੇ ਲੋਕਾਂ ਦੀ ਗਿਣਤੀ 3.5 ਅਰਬ ਹੈ।'' ਸਰਵੇ ਦੱਸਦਾ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਸ਼ਰਾਬ ਪੀਣ ਅਤੇ ਮਨੋਰੋਗ ਨਾਲ ਪੀੜਤ ਹੋਣ ਦਾ ਸ਼ੱਕ ਵਧ ਹੁੰਦਾ ਹੈ, ਜੋ ਲੋਕ ਸਿਗਰਟਨੋਸ਼ੀ ਨਹੀਂ ਕਰਦੇ। ਇਸ ਤੋਂ ਇਲਾਵਾ ਸੋਧ 'ਚ ਦੱਸਿਆ ਗਿਆ ਹੈ ਕਿ ਸਿਗਰਟਨੋਸ਼ੀ ਕਰਨ ਵਾਲਾ ਵਿਅਕਤੀ ਜਾਗਣ ਦੇ ਚਾਰ ਘੰਟਿਆਂ ਤੋਂ ਵੀ ਘੱਟ ਸਮੇਂ 'ਚ ਪਹਿਲੀ ਸਿਗਰਟ ਪੀ ਲੈਂਦਾ ਹੈ। ਅੰਕੜੇ ਦੱਸਦੇ ਹਨ ਕਿ 36.5 ਫੀਸਦੀ ਲੋਕ ਆਦਤਨ ਸਿਗਰਟਨੋਸ਼ੀ ਕਰਦੇ ਹਨ, 24.2 ਫੀਸਦੀ ਤਣਾਅ ਘੱਟ ਕਰਨ ਲਈ ਅਤੇ 22.2 ਫੀਸਦੀ ਆਨੰਦ ਪਾਉਣ ਲਈ ਸਿਗਰਟ ਫੜਦੇ ਹਨ। ਸਿਰਫ 15.4 ਫੀਸਦੀ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਸ ਦੀ ਆਦਤ ਹੈ। ਜਦੋਂ ਇਹ ਪੁੱਛਿਆ ਗਿਆ ਕਿ ਇਸ ਆਦਤ ਨੂੰ ਛੱਡਣ ਲਈ ਉਹ ਕਿਸ ਤਰ੍ਹਾਂ ਪ੍ਰੇਰਿਤ ਹੋਏ ਤਾਂ 67.7 ਫੀਸਦੀ ਲੋਕਾਂ ਨੇ ਸਿਹਤ 'ਤੇ ਇਸ ਦੇ ਅਸਰ ਨੂੰ ਕਾਰਨ ਦੱਸਿਆ।
ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ 5 ਲੱਖ ਦਵੇਗੀ ਫੜਨਵੀਸ ਸਰਕਾਰ
NEXT STORY