ਮੁੰਬਈ : ਮਹਾਰਾਸ਼ਟਰ ਦੇ ਮੁੰਬਈ ਦੇ ਇਕ ਕੋਰਟ ਰੂਮ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੁਣਵਾਈ ਦੌਰਾਨ ਅਦਾਲਤ 'ਚ ਫਾਈਲਾਂ ਦੇ ਢੇਰ 'ਤੇ ਸੱਪ ਦਿਸਿਆ, ਜਿਸ ਕਾਰਨ ਅਦਾਲਤ ਵਿਚ ਹਫੜਾ-ਦਫੜੀ ਮਚ ਗਈ। ਇਸ ਕਾਰਨ ਕੁਝ ਸਮੇਂ ਲਈ ਕਾਰਵਾਈ ਵਿਚ ਵਿਘਨ ਪਿਆ ਅਤੇ ਜੱਜ ਵੀ ਆਪਣੀ ਕੁਰਸੀ ਛੱਡ ਕੇ ਖੜ੍ਹੇ ਹੋ ਗਏ। ਪੂਰੀ ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ।
2 ਫੁੱਟ ਲੰਬਾ ਸੀ ਸੱਪ
ਇਕ ਸਮਾਚਾਰ ਏਜੰਸੀ ਮੁਤਾਬਕ ਮੁਲੁੰਡ ਵਿਚ ਮੈਜਿਸਟ੍ਰੇਟ ਕੋਰਟ ਦੇ ਕਮਰਾ ਨੰਬਰ 27 ਵਿਚ ਦੁਪਹਿਰ ਤੱਕ ਆਮ ਕੰਮਕਾਜ ਚੱਲ ਰਿਹਾ ਸੀ। ਇਸ ਦੌਰਾਨ ਪੇਸ਼ੀ ਮੌਕੇ ਇਕ ਪੁਲਸ ਮੁਲਾਜ਼ਮ ਫਾਈਲਾਂ ’ਤੇ ਨਜ਼ਰ ਮਾਰਨ ਲੱਗਾ। ਫਿਰ ਉਸ ਨੇ ਫਾਈਲਾਂ ਦੇ ਢੇਰ 'ਤੇ 2 ਫੁੱਟ ਲੰਬਾ ਸੱਪ ਦੇਖਿਆ ਜਿਸ ਤੋਂ ਬਾਅਦ ਉਸ ਨੇ ਫਾਈਲਾਂ ਸੁੱਟ ਦਿੱਤੀਆਂ। ਇਸ ਨਾਲ ਹਫੜਾ-ਦਫੜੀ ਮਚ ਗਈ। ਕੋਰਟ ਰੂਮ 'ਚ ਮੌਜੂਦ ਇਕ ਵਕੀਲ ਨੇ ਦੱਸਿਆ ਕਿ ਇਸ ਘਟਨਾ ਨਾਲ ਕੋਰਟ ਰੂਮ 'ਚ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ, ਜਿਸ ਕਾਰਨ ਜੱਜ ਸਾਹਿਬ ਨੂੰ ਕੁਝ ਸਮੇਂ ਲਈ ਕਾਰਵਾਈ ਰੋਕਣੀ ਪਈ। ਸੱਪ ਫੜਨ ਵਾਲਿਆਂ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਪੁਰਾਣੀਆਂ ਫਾਈਲਾਂ ਨਾਲ ਭਰੇ ਅਦਾਲਤੀ ਕਮਰੇ ਦੀ ਤਲਾਸ਼ੀ ਲਈ ਅਤੇ ਕੰਧਾਂ ਅਤੇ ਫਰਸ਼ ਵਿਚਲੇ ਛੇਕ ਕੀਤੇ ਪਰ ਸੱਪ ਨਹੀਂ ਮਿਲਿਆ।
ਇਹ ਵੀ ਪੜ੍ਹੋ : ਕ੍ਰਿਸਮਸ ਨੂੰ ਲੈ ਕੇ ਦਿੱਲੀ 'ਚ ਟ੍ਰੈਫਿਕ ਐਡਵਾਈਜ਼ਰੀ ਜਾਰੀ, ਡਾਇਵਰਟ ਰਹਿਣਗੇ ਕਈ ਰੂਟ
ਇਸ ਤੋਂ ਪਹਿਲਾਂ ਵੀ ਅਦਾਲਤ 'ਚ ਕਈ ਵਾਰ ਦੇਖਿਆ ਜਾ ਚੁੱਕਾ ਹੈ ਸੱਪ
ਵਕੀਲ ਅਨੁਸਾਰ ਸੱਪ ਕਮਰੇ ਦੇ ਕਿਸੇ ਮੋਰੀ ਵਿਚ ਚਲਾ ਗਿਆ। ਇਸ ਦੇ ਨਾਲ ਹੀ ਅਦਾਲਤ ਦੀ ਕਾਰਵਾਈ ਇਕ ਘੰਟੇ ਬਾਅਦ ਮੁੜ ਸ਼ੁਰੂ ਹੋਈ। ਵਕੀਲ ਨੇ ਕਿਹਾ ਕਿ ਅਦਾਲਤ ਬਨਸਪਤੀ ਖੇਤਰ ਨਾਲ ਘਿਰੀ ਹੋਈ ਹੈ। ਇਸ ਤੋਂ ਇਕ ਦਿਨ ਪਹਿਲਾਂ ਵੀ ਅਦਾਲਤ ਦੇ ਕਮਰੇ ਦੀ ਖਿੜਕੀ 'ਤੇ ਸੱਪ ਦੇਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੌਪਕੌਰਨ ਦਾ ਸ਼ੌਕ ਹੁਣ ਪਵੇਗਾ ਮਹਿੰਗਾ, ਸਿਨੇਮਾ ਹਾਲ 'ਚ ਇੰਨਾ ਲੱਗੇਗਾ GST
NEXT STORY