ਸ਼ਿਮਲਾ/ਸ੍ਰੀਨਗਰ (ਏਜੰਸੀ) - ਹਿਮਾਚਲ ’ਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਸ਼ਿਮਲਾ ਅਤੇ ਮਨਾਲੀ ਸਮੇਤ ਹੋਰ ਪਹਾੜੀ ਇਲਾਕਿਆਂ ’ਚ ਬਰਫਬਾਰੀ ਤੋਂ ਬਾਅਦ ਮੰਗਲਵਾਰ ਨੂੰ ਧੁੱਪ ਨਿਕਲੀ। ਹਾਲਾਂਕਿ ਮੈਦਾਨੀ ਇਲਾਕਿਆਂ ’ਚ ਸੰਘਣੀ ਧੁੰਦ ਜਨਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ।
ਅੱਜ ਸਵੇਰੇ ਬਿਲਾਸਪੁਰ, ਊਨਾ, ਮੰਡੀ ਅਤੇ ਸੁੰਦਰਨਗਰ ਵਿਚ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਬਿਲਾਸਪੁਰ ਵਿਚ ਵਿਜ਼ੀਬਿਲਟੀ ਸਿਰਫ਼ 50 ਮੀਟਰ ਤਕ ਸੀਮਤ ਰਹਿ ਗਈ। ਇਸ ਦੇ ਨਾਲ ਹੀ ਕਸ਼ਮੀਰ ’ਚ ਜ਼ਿਆਦਾਤਰ ਥਾਵਾਂ ’ਤੇ ਰਾਤ ਦੇ ਤਾਪਮਾਨ ’ਚ ਵਾਧਾ ਹੋਇਆ ਹੈ ਅਤੇ ਸ਼੍ਰੀਨਗਰ ’ਚ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਉੱਪਰ ਦਰਜ ਕੀਤਾ ਗਿਆ। ਗੁਲਮਰਗ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 6.6 ਡਿਗਰੀ ਤੇ ਪਹਿਲਗਾਮ ਵਿਚ ਮਨਫ਼ੀ 7.8 ਡਿਗਰੀ ਰਿਹਾ।
ਉੱਥੇ ਹੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ 300 ਤੋਂ ਵੱਧ ਉਡਾਣਾਂ ਅਤੇ ਰੇਲਵੇ ਸਟੇਸ਼ਨ ਤੋਂ 25 ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈਆਂ।
ਮੁਫ਼ਤ ਦੀਆਂ ਸਕੀਮਾਂ ਲਈ ਪੈਸੇ ਹਨ ਪਰ ਜੱਜਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਲਈ ਨਹੀਂ: ਸੁਪਰੀਮ ਕੋਰਟ
NEXT STORY