ਮਨਾਲੀ– ਜੰਗੀ ਪੱਖੋਂ ਅਤਿਅੰਤ ਅਹਿਮ ਮਨਾਲੀ-ਲੇਹ ਸੜਕ ਬਾਰਾਲਾਚਾ ਦੱਰੇ ’ਤੇ ਬਰਫਬਾਰੀ ਹੋਣ ਕਾਰਣ ਬੰਦ ਹੋ ਗਈ ਹੈ। ਮੌਸਮ ਦੇ ਕਰਵਟ ਬਦਲਦਿਆਂ ਹੀ ਲਾਹੌਲ ਤੇ ਮਨਾਲੀ ਦੀਆਂ ਪਹਾੜੀਆਂ ’ਤੇ ਸੋਮਵਾਰ ਰਾਤ ਤਕ ਬਰਫਬਾਰੀ ਹੋ ਰਹੀ ਸੀ। ਲੇਹ ਸੜਕ ’ਤੇ ਸਥਿਤ ਇਲਾਕੇ ਪਟਸੇਊ, ਜਿੰਗਜਿੰਗਬਾਰ, ਬਾਰਾਲਾਚਾ ਤੇ ਭਰਤਪੁਰ ਸਿਟੀ ਸਮੇਤ ਸਰਚੂ ਖੇਤਰ ਬਰਫਬਾਰੀ ਕਾਰਣ ਚਿੱਟੇ ਹੋ ਗਏ ਹਨ। ਮੌਸਮ ਦੇ ਬਦਲਦੇ ਮਿਜਾਜ਼ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਅਟਲ ਟਨਲ ਸੈਲਾਨੀਆਂ ਲਈ ਬੰਦ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਰੋਹਤਾਂਗ ਦੱਰੇ ਸਮੇਤ ਕੁੰਜਮ ਜੋਤ ਤੇ ਸ਼ਿੰਕੁਲਾ ਦੱਰੇ ’ਤੇ ਵੀ ਬਰਫਬਾਰੀ ਹੋਈ ਹੈ। ਪੁਲਸ ਵਲੋਂ ਲੇਹ ਜਾਣ ਵਾਲੀਆਂ ਮੋਟਰਗੱਡੀਆਂ ਨੂੰ ਦਾਰਚਾ ਪੁਲਸ ਬੈਰੀਅਰ ਵਿਖੇ ਹੀ ਰੋਕਿਆ ਜਾ ਰਿਹਾ ਹੈ। ਬੀ. ਆਰ. ਓ. ਦਾ ਕਹਿਣਾ ਹੈ ਕਿ ਮੌਸਮ ਦੇ ਸਾਫ ਹੁੰਦਿਆਂ ਹੀ ਇਸ ਰਾਹ ’ਤੇ ਮੋਟਰਗੱਡੀਆਂ ਦੀ ਆਵਾਜਾਈ ਆਮ ਵਾਂਗ ਬਹਾਲ ਕਰ ਦਿੱਤੀ ਜਾਵੇਗੀ।
ਕੋਰੋਨਾ ਦੇ ਮੱਦੇਨਜ਼ਰ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ ਨੇ ਚੁੱਕਿਆ ਵੱਡਾ ਕਦਮ, ਇਨ੍ਹਾਂ ਚੀਜ਼ਾਂ 'ਤੇ ਲੱਗੀ ਰੋਕ
NEXT STORY