ਜੰਮੂ— ਫੌਜ ਦੇ ਜਵਾਨ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਬਾਰਡਰ 'ਤੇ ਦੇਸ਼ ਦੀ ਰੱਖਿਆ ਕਰਦੇ ਹਨ। ਪੂਰਾ ਦੇਸ਼ ਜਦੋਂ ਤਿਉਹਾਰ ਮਨਾ ਰਿਹਾ ਹੁੰਦਾ ਹੈ ਤਾਂ ਉਨ੍ਹਾਂ ਦੀਆਂ ਖੁਸ਼ੀਆਂ ਦੀ ਰੱਖਿਆ ਕਰਦੇ ਹਨ ਦੇਸ਼ ਦੇ ਵੀਰ। ਅਜਿਹਾ ਹੀ ਤਿਉਹਾਰ ਹੈ ਰੱਖੜੀ,ਜੋ ਸੁਰੱਖਿਆ ਦਾ ਵਾਅਦਾ ਕਰਦਾ ਹੈ। ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਹੈ। ਆਰ.ਐੱਸ.ਪੁਰਾ ਦੇ ਸੁਚੇਤਗੜ੍ਹ ਬਾਰਡਰ ਦੇ ਜਵਾਨਾਂ ਨਾਲ ਭੈਣਾਂ ਨੇ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ।
ਸਕੂਲ ਦੀਆਂ ਬੱਚੀਆਂ ਰੰਗ-ਬਿਰੰਗੀਆਂ ਰੱਖੜੀਆਂ ਲੈ ਕੇ ਅੰਤਰਰਾਸ਼ਟਰੀ ਸੀਮਾ 'ਤੇ ਪਹੁੰਚੀਆਂ ਅਤੇ ਉਨ੍ਹਾਂ ਨੇ ਬੀ.ਐੱਸ. ਐੱਫ. ਦੇ ਜਵਾਨਾਂ ਦੇ ਗੁੱਟਾਂ 'ਤੇ ਇਸ ਆਸ ਨਾਲ ਰੱਖੜੀਆਂ ਬੰਨ੍ਹੀਆਂ ਕਿ ਉਹ ਉਨ੍ਹਾਂ ਦੀ ਅਤੇ ਦੇਸ਼ ਦੀ ਰੱਖਿਆ ਇੰਝ ਹੀ ਕਰਦੇ ਰਹਿਣ। ਪੂਰਾ ਮਾਹੌਲ ਬਹੁਤ ਪਰਿਵਾਰਿਕ ਦਿਸਿਆ। ਜਵਾਨਾਂ ਦੇ ਚਿਹਰਿਆਂ 'ਤੇ ਵੀ ਖੁਸ਼ੀ ਸਾਫ ਝਲਕ ਰਹੀ ਸੀ। ਬੱਚੀਆਂ ਨੇ ਕਿਹਾ ਕਿ ਉਹ ਹਰ ਸਾਲ ਇੱਥੇ ਆਉਂਦੀਆਂ ਹਨ ਅਤੇ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਹਨ ਕਿਉਂਕਿ ਇਹ ਭਰਾ ਸਾਰੇ ਰਿਸ਼ਤਿਆਂ ਤੋਂ ਦੂਰ ਭਾਰਤ ਮਾਤਾ ਦੀ ਰੱਖਿਆ 'ਚ 24 ਘੰਟੇ ਤਾਇਨਾਤ ਰਹਿੰਦੇ ਹਨ।
ਹੜ੍ਹ ਪੀੜਤ ਕੇਰਲ ਦੀ ਮਦਦ ਲਈ ਅੱਗੇ ਆਈ ਐਪਲ, ਦਾਨ ਕੀਤੇ 7 ਕਰੋੜ ਰੁਪਏ
NEXT STORY