ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਲਯੁੱਗੀ ਪੁੱਤ ਨੇ ਆਪਣੇ ਮਾਤਾ-ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਿੰਦੇ ਨੇ ਹਥੌੜੇ ਨਾਲ ਤਾਬੜਤੋੜ ਵਾਰ ਕਰ ਕੇ ਮਾਪਿਆਂ ਨੂੰ ਦਰਦਨਾਕ ਮੌਤ ਦਿੱਤੀ ਹੈ। ਕਤਲ ਕਰਨ ਮਗਰੋਂ ਦੋਸ਼ੀ ਪੁੱਤਰ ਘਰ ਵਿਚੋਂ ਫਰਾਰ ਹੋ ਗਿਆ। ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ। ਇਸ ਤੋਂ ਬਾਅਦ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ ਬੈਗ; ਆਲੀਸ਼ਾਨ ਬੰਗਲੇ, ਛਾਪੇਮਾਰੀ 'ਚ ਅਧਿਕਾਰੀ ਦੀ ਕਾਲੀ ਕਮਾਈ ਦਾ ਖ਼ੁਲਾਸਾ
ਜਾਣੋ ਪੂਰੀ ਘਟਨਾ
ਇਹ ਘਟਨਾ ਮੋਹਨਲਾਲਗੰਜ ਇਲਾਕੇ ਦੇ ਜਬਰੌਲੀ ਪਿੰਡ ਦੀ ਹੈ। ਇੱਥੇ ਰਹਿਣ ਵਾਲੇ ਤਰਖਾਣ ਵ੍ਰਿਤਕੇਤੂ ਵਿਸ਼ਵਕਰਮਾ ਉਰਫ਼ ਲਾਲਾ ਨੇ ਪਹਿਲਾਂ ਆਪਣੀ ਪਤਨੀ ਮੋਨਾ ਦੀ ਕੁੱਟਮਾਰ ਕੀਤੀ। ਫਿਰ ਮੰਜੇ 'ਤੇ ਪਏ ਪਿਤਾ ਜਗਦੀਸ਼ (70) ਅਤੇ ਮਾਂ ਸ਼ਿਵਪਿਆਰੀ (68) ਨੂੰ ਹਥੌੜੇ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਪਰਿਵਾਰਕ ਝਗੜੇ ਅਤੇ ਜਾਇਦਾਦ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦੋਸ਼ੀ ਸ਼ਨੀਵਾਰ ਰਾਤ 10 ਵਜੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤਿਆ। ਕਿਸੇ ਗੱਲ ਨੂੰ ਲੈ ਕੇ ਉਸ ਨੇ ਆਪਣੀ ਪਤਨੀ ਮੋਨਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦਾ ਉਸ ਦੇ ਮਾਪਿਆਂ ਨੇ ਵਿਰੋਧ ਕੀਤਾ। ਵਿਰੋਧ ਕਰਨ 'ਤੇ ਲਾਲਾ ਗੁੱਸੇ 'ਚ ਆ ਗਿਆ। ਉਸ ਦੀ ਪਤਨੀ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਕਮਰੇ ਵਿਚ ਭੱਜ ਗਈ। ਇਸ ਤੋਂ ਬਾਅਦ ਉਸ ਨੇ ਕੋਲ ਰੱਖੇ ਹਥੌੜੇ ਨਾਲ ਮਾਪਿਆਂ ਦੇ ਸਿਰ ਅਤੇ ਸਰੀਰ 'ਤੇ ਕਈ ਵਾਰ ਕੀਤੇ। ਜਦੋਂ ਉਸ ਦੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਨੇ ਰੌਲਾ ਪਾਇਆ ਤਾਂ ਉਹ ਭੱਜ ਗਿਆ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਹੈਰਾਨ ਕਰਨ ਵਾਲੀ ਭਵਿੱਖਬਾਣੀ, ਖ਼ੌਫ ਖਾਣ ਲੱਗਾ ਮਨੁੱਖ
ਮੁਲਜ਼ਮ ਦੀ ਭਾਲ 'ਚ ਜੁੱਟੀ ਪੁਲਸ
ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਆ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਦੋਵਾਂ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਪਰਿਵਾਰਕ ਝਗੜੇ ਅਤੇ ਜਾਇਦਾਦ ਦੇ ਝਗੜੇ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਯੂ.ਪੀ. ਪੁਲਸ ਨੇ ਮੁਲਜ਼ਮਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘਟਨਾ ਤੋਂ ਪਹਿਲਾਂ ਪਿੰਡ ਦਾ ਹੀ ਇਕ ਵਿਅਕਤੀ ਲਾਲਾ ਦੇ ਘਰ ਮੌਜੂਦ ਸੀ। ਲਾਲੇ ਨੂੰ ਉਸ ਦਾ ਘਰ ਆਉਣਾ-ਜਾਣਾ ਪਸੰਦ ਨਹੀਂ ਸੀ। ਉਕਤ ਵਿਅਕਤੀ ਨੂੰ ਦੇਖ ਕੇ ਉਹ ਗੁੱਸੇ ਵਿਚ ਆ ਗਿਆ। ਇਹ ਵੀ ਕਤਲ ਦਾ ਕਾਰਨ ਹੋ ਸਕਦਾ ਹੈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਫੜੇ ਜਾਣ 'ਤੇ ਹੀ ਮਾਮਲੇ ਦਾ ਖੁਲਾਸਾ ਹੋਵੇਗਾ।
ਇਹ ਵੀ ਪੜ੍ਹੋ- ਕੁਲੀ ਦੇ ਦੱਸਿਆ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਦਾ ਅੱਖੀਂ ਵੇਖਿਆ ਮੰਜ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
NEXT STORY