ਨੈਸ਼ਨਲ ਡੈਸਕ- ਭਵਿੱਖਬਾਣੀਆਂ ਕਾਰਨ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣੇ ਬਾਬਾ ਵੇਂਗਾ ਨੇ ਇਸ ਸਾਲ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ। ਬਾਬਾ ਵੇਂਗਾ ਨੇ ਅਜਿਹੀ ਭਵਿੱਖਬਾਣੀ ਕੀਤੀ ਹੈ ਕਿ ਮਨੁੱਖ ਖ਼ੌਫ ਖਾਣ ਲੱਗਾ ਹੈ। ਬਾਬਾ ਵੇਂਗਾ ਮੁਤਾਬਕ ਮਨੁੱਖੀ ਸੱਭਿਅਤਾ ਦਾ 2025 ਵਿਚ ਕਿਸੇ ਵੀ ਸਮੇਂ ਏਲੀਅਨ ਨਾਲ ਸੰਪਰਕ ਜਾਂ ਮੁਕਾਬਲਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਭਵਿੱਖਬਾਣੀ; ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ
ਹੋ ਸਕਦੀ ਹੈ ਤਬਾਹੀ
ਬਾਬਾ ਵੇਂਗਾ ਨੇ ਇਸ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਏਲੀਅਨ ਸੱਭਿਅਤਾ ਦੇ ਸੰਪਰਕ ਤੋਂ ਬਾਅਦ ਮਨੁੱਖੀ ਸੱਭਿਅਤਾ ਸ਼ਾਇਦ ਅੱਜ ਤੱਕ ਜਿਸ ਤਰ੍ਹਾਂ ਜੀਅ ਰਹੀ ਹੈ, ਉਸ ਤਰ੍ਹਾਂ ਨਹੀਂ ਰਹਿ ਸਕੇਗੀ। ਇਕ ਰਿਪੋਰਟ ਮੁਤਾਬਕ ਬਾਬਾ ਵੇਂਗਾ ਨੇ ਚਿਤਾਵਨੀ ਦਿੱਤੀ ਕਿ ‘ਮਨੁੱਖੀ ਸਭਿਅਤਾ ਬਾਹਰੀ ਜੀਵਨ ਯਾਨੀ ਏਲੀਅਨਜ਼ ਨਾਲ ਸੰਪਰਕ ਬਣਾਏਗੀ, ਜਿਸ ਨਾਲ ਵਿਸ਼ਵ ਸੰਕਟ ਜਾਂ ਇੱਥੋਂ ਤੱਕ ਕਿ ਤਬਾਹੀ ਵੀ ਹੋ ਸਕਦੀ ਹੈ। ਇਹ ਸੰਭਵ ਹੈ ਕਿ ਇਹ ਭਵਿੱਖਬਾਣੀ ਸਾਡੀਆਂ ਉਮੀਦਾਂ ਤੋਂ ਵੱਧ ਸਹੀ ਸਾਬਤ ਹੋ ਸਕਦੀ ਹੈ। ਜੇਕਰ ਬਾਬਾ ਵੇਂਗਾ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਤਾਂ ਇਸ ਤੋਂ ਬਾਅਦ ਮਨੁੱਖੀ ਸੱਭਿਅਤਾ ਦਾ ਜੀਵਨ ਪੂਰੀ ਤਰ੍ਹਾਂ ਬਦਲਣ ਦੀ ਉਮੀਦ ਹੈ। ਏਲੀਅਨ ਸੱਭਿਅਤਾ ਬਾਰੇ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮਾਨਤਾਵਾਂ ਅਤੇ ਵਿਗਿਆਨਕ ਖੋਜਾਂ ਹਨ। ਬਹੁਤਿਆਂ ਦਾ ਮੰਨਣਾ ਹੈ ਕਿ ਇਸ ਪੂਰੇ ਬ੍ਰਹਿਮੰਡ ਵਿਚ ਧਰਤੀ ਵਰਗੇ ਕਈ ਗ੍ਰਹਿ ਹਨ, ਜਿਨ੍ਹਾਂ ਵਿਚ ਮਨੁੱਖਾਂ ਵਰਗੀ ਸੱਭਿਅਤਾਵਾਂ ਵੱਸਦੀਆਂ ਹਨ।
ਇਹ ਵੀ ਪੜ੍ਹੋ- ਕੁਲੀ ਦੇ ਦੱਸਿਆ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਾਜੜ ਦਾ ਅੱਖੀਂ ਵੇਖਿਆ ਮੰਜ਼ਰ
ਮਨੁੱਖੀ ਸੱਭਿਅਤਾ 2025 ਤੱਕ ਕਰੇਗੀ ਟੈਲੀਪੈਥੀ ਦਾ ਵਿਕਾਸ
ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਕਿ ਮਨੁੱਖੀ ਸੱਭਿਅਤਾ 2025 ਤੱਕ ਟੈਲੀਪੈਥੀ ਦਾ ਵਿਕਾਸ ਕਰੇਗੀ। ਜਿਸ ਨਾਲ ਮਨ ਤੋਂ ਮਨ ਦਾ ਸਿੱਧਾ ਸੰਚਾਰ ਸੰਭਵ ਹੋ ਸਕੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਤਰੱਕੀ ਮਨੁੱਖੀ ਸੰਪਰਕ ਵਿਚ ਕ੍ਰਾਂਤੀ ਲਿਆਵੇਗੀ। ਜੇਕਰ ਦੇਖਿਆ ਜਾਵੇ ਤਾਂ ਐਲੋਨ ਮਸਕ ਦੇ ਦਿਮਾਗ ਦੀ ਚਿੱਪ ਪਹਿਲਾਂ ਹੀ ਟੈਲੀਪੈਥੀ ਦੇ ਇਕ ਰੂਪ ਨਾਲ ਚਰਚਾ ਵਿਚ ਹੈ, ਜਿਸ ਵਿਚ ਇਕ ਵਿਅਕਤੀ ਤਕਨਾਲੋਜੀ ਨੂੰ ਕੰਟਰੋਲ ਕਰਦਾ ਹੈ। ਬਾਬਾ ਵੇਂਗਾ ਦਾ ਮੰਨਣਾ ਸੀ ਕਿ ਮਨੁੱਖ 2025 ਤੱਕ ਟੈਲੀਪੈਥੀ 'ਚ ਮਾਹਰ ਹੋ ਜਾਣਗੇ, ਜਿਸ ਨਾਲ ਲੋਕਾਂ ਦੇ ਇਕ-ਦੂਜੇ ਨਾਲ ਸੰਚਾਰ ਕਰਨ ਦਾ ਤਰੀਕਾ ਬਦਲ ਜਾਵੇਗਾ।
ਇਹ ਵੀ ਪੜ੍ਹੋ- ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ: ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ
ਸੱਚ ਸਾਬਤ ਹੋਈਆਂ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ
ਦੱਸ ਦੇਈਏ ਕਿ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਰਹੱਸ ਵਿਚ ਘਿਰੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਉਹ ਅਤੀਤ ਵਿਚ ਆਪਣੀਆਂ ਸਹੀ ਭਵਿੱਖਬਾਣੀਆਂ ਲਈ ਜਾਣੀਆਂ ਜਾਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਇਰਲ ਗਰਲ ਮੋਨਾਲੀਸਾ ਨੇ ਲੈ ਲਈ ਆਪਣੀ ਜਾਨ! ਜਾਣੋ ਵਾਇਰਲ ਵੀਡੀਓ ਦਾ ਸੱਚ
NEXT STORY