ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਇਕ ਹੈਰਾਨ ਕਰਨ ਵਾਲੀ ਘਟਨਾ 'ਚ ਇਕ ਫਾਸਟ ਟਰੈਕ ਅਦਾਲਤ ਨੇ 60 ਸਾਲਾ ਵਿਧਵਾ ਮਾਂ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਇਕ 36 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਵਧੀਕ ਜ਼ਿਲ੍ਹਾ ਜੱਜ ਵਰੁਣ ਮੋਹਿਤ ਨਿਗਮ ਨੇ ਆਬਿਦ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਉਸ 'ਤੇ 51 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ
ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ
ਨਿਊਜ਼ ਏਜੰਸੀ ਮੁਤਾਬਕ ਸਰਕਾਰੀ ਵਕੀਲ ਵਿਜੇ ਸ਼ਰਮਾ ਨੇ ਕਿਹਾ,''ਅੱਜ ਮਾਣਯੋਗ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ। ਆਪਣੇ ਇੰਨੇ ਸਾਲਾਂ ਦੇ ਤਜ਼ਰਬੇ 'ਚ ਮੈਂ ਕਦੇ ਨਹੀਂ ਦੇਖਿਆ ਜਾਂ ਸੁਣਿਆ ਹੈ ਕਿ ਧਾਰਾ 376 ਵਰਗੇ ਗੰਭੀਰ ਅਪਰਾਧ 'ਚ ਮਾਂ ਰੋਂਦੇ ਹੋਏ ਅਤੇ ਇਹ ਦੁਹਰਾ ਰਹੀ ਹੋਵੇ ਕਿ ਉਸ ਦਾ ਪੁੱਤਰ ਇਕ ਰਾਖਸ਼ਸ ਹੈ, ਜਿਸ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਅਦਾਲਤ ਨੇ ਰਿਕਾਰਡ 20 ਮਹੀਨਿਆਂ 'ਚ ਇਸ ਮਾਮਲੇ ਦਾ ਨਿਪਟਾਰਾ ਕੀਤਾ ਹੈ।
ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
ਘਟਨਾ 16 ਜਨਵਰੀ 2023 ਦੀ ਹੈ
ਜਾਣਕਾਰੀ ਮੁਤਾਬਕ ਇਹ ਘਟਨਾ 16 ਜਨਵਰੀ 2023 ਨੂੰ ਬੁਲੰਦਸ਼ਹਿਰ ਦੇ ਇਕ ਪਿੰਡ 'ਚ ਵਾਪਰੀ ਸੀ। ਦਰਜ ਕਰਵਾਈ ਗਈ ਐੱਫਆਈਆਰ ਮੁਤਾਬਕ ਆਬਿਦ ਆਪਣੀ ਮਾਂ ਨਾਲ ਖੇਤ ਤੋਂ ਪਸ਼ੂਆਂ ਲਈ ਚਾਰਾ ਲਿਆਉਣ ਗਿਆ ਸੀ, ਜਿੱਥੇ ਉਸ ਨੇ ਆਪਣੀ ਮਾਂ ਨਾਲ ਜਬਰ ਜ਼ਿਨਾਹ ਕੀਤਾ। ਕੁਝ ਰਿਪੋਰਟਾਂ ਦੇ ਅਨੁਸਾਰ, ਮਾਂ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਪੁੱਤਰ ਚਾਹੁੰਦਾ ਸੀ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਅਤੇ ਉਸ ਦੀ ਪਤਨੀ ਨਾਲ ਰਹੇ। ਪੀੜਤਾ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਮੇਰਾ ਬੇਟਾ ਚਾਹੁੰਦਾ ਸੀ ਕਿ ਮੈਂ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਰਹਾਂ। ਆਬਿਦ ਦੇ ਛੋਟੇ ਭਰਾਵਾਂ ਯੂਸੁਫ ਅਤੇ ਜਾਵੇਦ ਨੇ ਐੱਫ.ਆਈ.ਆਰ. ਲਿਖਵਾਈ ਸੀ। 21 ਜਨਵਰੀ 2023 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 376 (ਜਬਰ ਜ਼ਿਨਾਹ ਲਈ ਸਜ਼ਾ) ਅਤੇ 506 (ਅਪਰਾਧਕ ਧਮਕੀ ਲਈ ਸਜ਼ਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ 22 ਜਨਵਰੀ ਨੂੰ ਆਬਿਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ 4 ਲੱਖ ਰੁਪਏ, ਬੱਸ ਕਰਨਾ ਹੋਵੇਗਾ ਇਹ ਕੰਮ
NEXT STORY