ਨਵੀਂ ਦਿੱਲੀ: ਸੋਨੀਆ ਗਾਂਧੀ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਦੇਰ ਰਾਤ ਚੱਲੀ ਦੂਸਰੇ ਦੌਰ ਦੀ ਬੈਠਕ ਦੌਰਾਨ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ। ਇਸ ਬਾਰੇ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਵਰਕਿੰਗ ਕਮੇਟੀ ਨੇ ਰਾਹੁਲ ਗਾਂਧੀ ਦਾ ਅਸਤੀਫਾ ਪ੍ਰਵਾਨ ਕਰਦਿਆਂ ਸਰਬਸੰਮਤੀ ਨਾਲ ਸੋਨੀਆ ਦੇ ਨਾਂ 'ਤੇ ਅੰਤਿਮ ਮੋਹਰ ਲਾਈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਦੀ ਚੋਣ ਲਈ ਪਾਰਟੀ ਦੀ ਸਰਵਉੱਚ ਨੀਤੀ ਨਿਰਧਾਰਨ ਇਕਾਈ ਵਰਕਿੰਗ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਕਾਫੀ ਦੇਰ ਚੱਲੀ ਸੀ।
ਇਸ ਬੈਠਕ 'ਚ ਯੂ. ਪੀ. ਏ. ਚੈਅਰਪਰਸਨ ਸੋਨੀਆ ਗਾਂਧੀ, ਪਾਰਟੀ ਮੁੱਖ ਸਕੱਤਰ ਪ੍ਰਿੰਯਕਾ ਗਾਂਧੀ ਮੌਜੂਦ ਰਹੀਆਂ। ਇਨ੍ਹਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਵੀ ਬੈਠਕ 'ਚ ਮੌਜੂਦ ਸਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣੇ ਰਹਿਣ ਤੇ ਪਾਰਟੀ ਦੀ ਅਗਵਾਈ ਕਰਨ ਦੀ ਇਕ ਸਹਿਮਤ ਅਪੀਲ ਕੀਤੀ ਸੀ। ਮੈਂਬਰਾਂ ਨੇ ਇਹ ਅਪੀਲ ਵੀ ਕੀਤੀ ਸੀ ਕਿ ਅੱਜ ਜਦ ਮੌਜੂਦਾ ਸਰਕਾਰ ਸੰਵਿਧਾਨਿਕ ਮਸਲਿਆਂ, ਨਾਗਰਿਕਾਂ ਦੇ ਅਧਿਕਾਰਾਂ ਤੇ ਹੋਰ ਸੰਸਥਾਵਾਂ 'ਤੇ ਹਮਲਾ ਕਰ ਰਹੀ ਹੈ ਤਾਂ ਅਜਿਹੇ ਸਮੇਂ ਮਜ਼ਬੂਤ ਵਿਰੋਧੀ ਪੱਖ ਲਈ ਤੇ ਕਾਂਗਰਸ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਕਾਬਲ ਵਿਅਕਤੀ ਹਨ। ਇਸ ਦੇ ਬਾਵਜੂਦ ਰਾਹੁਲ ਗਾਂਧੀ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਸੀ. ਡਬਲਯੂ. ਸੀ. ਦੇ ਮੈਂਬਰਾਂ ਤੇ ਦੂਜੇ ਆਗੂਆਂ ਤੋਂ ਨਵੇਂ ਪ੍ਰਧਾਨ ਨੂੰ ਲੈ ਕੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਹਿਲਾਂ ਇਸ ਬੈਠਕ ਤੋਂ ਕਿਨਾਰਾ ਕੀਤਾ ਸੀ ਪਰ ਬਾਅਦ 'ਚ ਉਹ ਬੈਠਕ 'ਚ ਸ਼ਾਮਲ ਹੋ ਗਏ ਸਨ। ਉਹ ਇਸ ਬੈਠਕ ਤੋਂ ਦੂਰ ਹੀ ਰਹੇ। ਉਥੇ ਹੀ ਰਾਹੁਲ ਗਾਂਧੀ ਨੇ ਬੈਠਕ ਤੋਂ ਬਾਹਰ ਆ ਕੇ ਦੱਸਿਆ ਕਿ ਮੈਨੂੰ ਜੰਮੂ-ਕਸ਼ਮੀਰ 'ਤੇ ਚਰਚਾ ਲਈ ਬੁਲਾਇਆ ਗਿਆ ਸੀ। ਰਾਹੁਲ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਹਾਲਾਤ ਖਰਾਬ ਹਨ ਸਰਕਾਰ ਨੂੰ ਇਸ ਦੇ ਬਾਰੇ 'ਚ ਜਵਾਬ ਦੇਣਾ ਚਾਹੀਦਾ ਹੈ।
ਭਾਰਤੀ ਫੌਜ ਜੁਆਇਨ ਕਰਨਾ ਚਾਹੁੰਦੇ ਸਨ ਬੇਅਰ ਗ੍ਰਿਲਸ, ਇਸ ਕਾਰਨ ਟੁੱਟਿਆ ਸੁਪਨਾ
NEXT STORY