ਨਵੀਂ ਦਿੱਲੀ - ਕਾਂਗਰਸ ਪਾਰਟੀ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਦੀ ਤੁਲਨਾ ਨੋਟਬੰਦੀ ਨਾਲ ਕੀਤੀ ਹੈ। ਕਾਂਗਰਸ ਪਾਰਟੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕਰ ਆਖਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਫੈਸਲੇ ਜੇਕਰ ਅਚਾਨਕ ਅਤੇ ਬਿਨਾਂ ਤਿਆਰੀ ਦੇ ਲਏ ਜਾਂਦੇ ਹਨ ਤਾਂ ਇਨ੍ਹਾਂ ਦੇ ਨਤੀਜੇ ਬੇਹੱਦ ਗੰਭੀਰ ਹੁੰਦੇ ਹਨ। ਇਸ ਦਾ ਸਿਰਫ ਆਰਥਿਕ ਨੁਕਸਾਨ ਹੀ ਨਹੀਂ ਹੁੰਦਾ ਹੈ। ਨੋਟਬੰਦੀ ਦੀ ਤਰ੍ਹਾਂ ਹੀ ਲਾਕਡਾਊਨ ਦਾ ਫੈਸਲਾ ਬਿਨਾਂ ਪਲਾਨ ਦੇ ਲਿਆ ਗਿਆ, ਜਿਸ ਦੀ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ ਹੋਵੇਗੀ। ਉਧਰ, ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੇ ਛੋਟੇ ਅਤੇ ਮੱਧ ਉਦਯੋਗਾਂ ਲਈ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ 5 ਸੁਝਾਅ ਦਿੱਤੇ ਹਨ।
ਇਸ ਵਿਚਾਲੇ, ਪਾਰਟੀ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਆਖਿਆ ਕਿ ਅਰਥ ਵਿਵਸਥਾ ਦਾ ਲਾਕਡਾਊਨ ਹਟਾਉਣ ਲਈ ਸਰਕਾਰ ਕਦਮ ਚੁੱਕੇ। ਕੋਵਿਡ-19 ਤੋਂ ਬਾਅਦ ਨਵਾਂ ਹਿੰਦੁਸਤਾਨ ਬਣਾਉਣਾ ਹੈ। ਸਾਨੂੰ ਸਭ ਨੂੰ ਮਿਲ ਕੇ ਦੇਸ਼ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਮੁੱਦਿਆਂ 'ਤੇ ਧਿਆਨ ਦੇਣ ਜੋ ਦੇਸ਼ ਨੂੰ ਅੱਗੇ ਵਧਾਉਣ ਵਾਲੇ ਹਨ। ਇਨ੍ਹਾਂ ਵਿਚ ਸਿੱਖਿਆ ਅਤੇ ਸਿਹਤ ਅਹਿਮ ਮੁੱਦੇ ਹਨ। ਪ੍ਰਧਾਨ ਮੰਤਰੀ ਦੱਸਣ ਕਿ ਇਨ੍ਹਾਂ 'ਤੇ ਉਨ੍ਹਾਂ ਦੀ ਕੀ ਯੋਜਨਾ ਹੈ।
ਸੋਨੀਆ ਦੇ ਸੁਝਾਅ
ਐਮ. ਐਸ. ਐਮ. ਈ. ਨੂੰ 1 ਲੱਖ ਕਰੋੜ ਦਾ ਵੇਜ ਪ੍ਰੋਟੈਕਸ਼ਨ ਪੈਕੇਜ, 1 ਲੱਖ ਕਰੋੜ ਦਾ ਕ੍ਰੈਡਿਟ ਗਾਰੰਟੀ ਫੰਡ, ਲੋੜੀਂਦਾ ਅਤੇ ਸਮੇਂ 'ਤੇ ਬੈਂਕ ਲੋਨ, 24 ਘੰਟਿਆਂ ਵਾਲੀ ਇਕ ਹੈਲਪ ਲਾਈਨ, 3 ਮਹੀਨਿਆਂ ਦੇ ਮੋਰਾਟੋਰੀਅਮ ਤੋਂ ਇਲਾਵਾ ਟੈਕਸ ਮੁਆਫੀ, ਹਾਈ ਕੋਲੇਟ੍ਰਸ ਸਕਿਓਰਿਟੀ ਦੀ ਸਮੱਸਿਆ 'ਤੇ ਵਿਚਾਰ ਹੋਵੇ।
ਮਨਮੋਹਨ ਨੇ ਭੱਤੇ ਕੱਟਣ ਨੂੰ ਦੱਸਿਆ ਗਲਤ
ਕਾਂਗਰਸ ਵੱਲੋਂ ਜਾਰੀ ਪਾਰਟੀ ਦੇ ਸਲਾਹਕਾਰ ਸਮੂਹ ਦੀ ਬੈਠਕ ਦੀ ਵੀਡੀਓ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿਚ ਵਾਧਾ ਨਾ ਕਰਨ ਦੇ ਸਰਕਾਰ ਦੇ ਕਦਮ ਦੀ ਨਿੰਦਾ ਕਰਦਾ ਹੋਏ ਆਖਿਆ ਹੈ ਕਿ ਇਸ ਵੇਲੇ ਕੇਂਦਰੀ ਕਰਮੀਆਂ ਅਤੇ ਫੌਜੀਆਂ ਲਈ ਮੁਸ਼ਕਿਲ ਪੈਦਾ ਕਰਨਾ ਠੀਕ ਨਹੀਂ ਹੈ।
ਦੇਸ਼ 'ਚ ਇਸ ਵੇਲੇ 9.1 ਫੀਸਦੀ ਦੇ ਹਿਸਾਬ ਨਾਲ ਦੁਗਣੇ ਹੋ ਰਹੇ ਕੋਰੋਨਾ ਦੇ ਮਾਮਲੇ
NEXT STORY