ਸੋਨੀਪਤ—ਹਰਿਆਣਾ 'ਚ ਲਗਾਤਾਰ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੋਨੀਪਤ ਜ਼ਿਲੇ 'ਚ ਗੋਹਾਨਾ ਦੇ ਰੁਖਾ ਪਿੰਡ ਦਾ ਸਾਹਮਣੇ ਆਇਆ ਹੈ, ਜਿੱਥੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਪ੍ਰਚੂਨ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਦੀ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਬਦਮਾਸ਼ਾਂ ਨੇ ਮ੍ਰਿਤਕ ਸਰੀਰ 'ਚ ਤਾਬਤੋੜ ਫਾਇਰਿੰਗ ਕੀਤੀ। ਜ਼ਖਮੀ ਹਾਲਤ 'ਚ ਨੌਜਵਾਨ ਨੂੰ ਪੀ.ਜੀ.ਆਈ. ਲਿਜਾਇਆ ਜਾ ਰਿਹਾ ਸੀ ਪਰ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਦੇਵਿੰਦਰ ਆਪਣੇ ਦੋਸਤ ਨਾਲ ਕਿਲੋਈ ਪਿੰਡ 'ਚ ਕਬੱਡੀ ਦੀਆਂ ਚੱਲ ਰਹੀਆਂ ਖੇਡਾਂ ਦੇਖਣ ਗਿਆ ਸੀ। ਉੱਥੋ ਵਾਪਸ ਆ ਕੇ ਦੇਵਿੰਦਰ ਨੇ ਜਦੋਂ ਆਪਣੀ ਦੁਕਾਨ ਖੋਲੀ ਤਾਂ ਅਣਪਛਾਤੇ ਬਦਮਾਸ਼ਾਂ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ 'ਤੇ ਫਰਾਰ ਹੋ ਗਏ। ਮ੍ਰਿਤਕ ਦੇ ਪਰਿਵਾਰ ਵੱਲੋਂ ਵਾਰਦਾਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਜਾਣਕਾਰੀ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਦੇ ਆਧਾਰ 'ਤੇ ਬਦਮਾਸ਼ਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਅਤੇ ਜਾਂਚ 'ਚ ਜੁੱਟ ਗਈ ਹੈ।
ਨਮ ਅੱਖਾਂ ਨਾਲ ਰਵੀ ਕਿਸ਼ਨ ਨੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ, ਕਿਹਾ 'ਅੱਜ ਮੈਂ ਇਕੱਲਾ ਹੋ ਗਿਆ ਹਾਂ'
NEXT STORY