ਸਮਸਤੀਪੁਰ : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟੇਡ (IRCTC) ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 24 ਅਗਸਤ ਨੂੰ ਬਿਹਾਰ ਵਿੱਚ ਪੂਰਬੀ ਮੱਧ ਰੇਲਵੇ ਦੇ ਸਮਸਤੀਪੁਰ ਰੇਲਵੇ ਡਿਵੀਜ਼ਨ ਦੇ ਬੇਤੀਆ ਸਟੇਸ਼ਨ ਤੋਂ ਭਾਰਤ ਗੌਰਵ ਸੈਰ-ਸਪਾਟਾ ਰੇਲ ਗੱਡੀ ਚਲਾਏਗੀ। IRCTC ਦੇ ਖੇਤਰੀ ਸੰਯੁਕਤ ਮਹਾਪ੍ਰਬੰਧਕ ਰਾਜੇਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਰੇਲ ਮੰਤਰਾਲੇ ਨੇ ਸ਼ਰਧਾਲੂਆਂ ਨੂੰ ਸਬਸਿਡੀ ਪੈਕੇਜ 'ਤੇ ਦੇਸ਼ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਗੌਰਵ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ, ਜਿਸ ਦੀ ਸ਼ੁਰੂਆਤ ਬੇਤੀਆ ਸਟੇਸ਼ਨ ਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ 21 ਅਗਸਤ ਨੂੰ 'ਭਾਰਤ ਬੰਦ'
ਉਨ੍ਹਾਂ ਦੱਸਿਆ ਕਿ ਇਸ ਰੇਲਗੱਡੀ ਰਾਹੀਂ ਸ਼ਰਧਾਲੂ ਉਜੈਨ ਦੇ ਓਮਕਾਰੇਸ਼ਵਰ ਜਯੋਤਿਰਲਿੰਗ ਅਤੇ ਮਹਾਕਾਲੇਸ਼ਵਰ ਜਯੋਤਿਰਲਿੰਗ, ਸੋਮਨਾਥ ਦੇ ਸ਼੍ਰੀ ਸੋਮਨਾਥ ਜਯੋਤਿਰਲਿੰਗ, ਦਵਾਰਕਾਧੀਸ਼ ਮੰਦਿਰ ਅਤੇ ਦਵਾਰਕਾ ਦੇ ਨਾਗੇਸ਼ਵਰ ਜਯੋਤਿਰਲਿੰਗ, ਸ਼ਿਰਡੀ ਦੇ ਸਾਈਂ ਬਾਬਾ ਦਰਸ਼ਨ, ਨਾਸਿਕ ਦੇ ਮਸ਼ਹੂਰ ਸ਼ਨੀ ਸ਼ਿੰਗਨਾਪੁਰ ਮੰਦਰ ਸਣੇ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।
ਇਹ ਵੀ ਪੜ੍ਹੋ - ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ
ਕੁਮਾਰ ਨੇ ਕਿਹਾ ਕਿ ਇਹ ਰੇਲਗੱਡੀ 24 ਅਗਸਤ ਨੂੰ ਸਮਸਤੀਪੁਰ ਡਿਵੀਜ਼ਨ ਦੇ ਬੇਤੀਆ ਸਟੇਸ਼ਨ ਤੋਂ ਚੱਲੇਗੀ ਅਤੇ ਰਕਸੌਲ, ਸੀਤਾਮੜੀ, ਦਰਭੰਗਾ, ਸਮਸਤੀਪੁਰ, ਮੁਜ਼ੱਫਰਪੁਰ, ਹਾਜੀਪੁਰ, ਪਾਟਲੀਪੁੱਤਰ, ਅਰਰਾ, ਬਕਸਰ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਸਮੇਤ ਹੋਰ ਸਟੇਸ਼ਨਾਂ 'ਤੇ ਸ਼ਰਧਾਲੂਆਂ ਲਈ ਰੁਕੇਗੀ। ਇਹ ਪੂਰੀ ਯਾਤਰਾ 10 ਰਾਤਾਂ ਅਤੇ 11 ਦਿਨਾਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਸਲੀਪਰ ਕਲਾਸ ਵਿੱਚ ਪ੍ਰਤੀ ਵਿਅਕਤੀ 20 ਹਜ਼ਾਰ 899 ਰੁਪਏ ਅਤੇ 3 ਏਸੀ ਵਿੱਚ 35 ਹਜ਼ਾਰ 795 ਰੁਪਏ ਪ੍ਰਤੀ ਵਿਅਕਤੀ ਕਿਰਾਇਆ ਰੱਖਿਆ ਗਿਆ ਹੈ। ਇੱਛੁਕ ਸੈਲਾਨੀ IRCTC ਦੀ ਵੈੱਬਸਾਈਟ www.irctctourism.com ਜਾਂ ਮੋਬਾਈਲ ਨੰਬਰ 8595937731 ਅਤੇ 8595937732 'ਤੇ ਟਿਕਟ ਬੁੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ - ਰਾਸ਼ੀ ਦੇ ਹਿਸਾਬ ਨਾਲ ਲਗਾਓ ਇਹ ਦਰੱਖਤ, ਚਮਕੇਗੀ ਤੁਹਾਡੀ ਕਿਸਮਤ
ਸੰਯੁਕਤ ਜਨਰਲ ਮੈਨੇਜਰ ਨੇ ਦੱਸਿਆ ਕਿ ਰੇਲ ਗੱਡੀ ਵਿੱਚ ਸ਼ਰਧਾਲੂਆਂ ਲਈ ਪੂਰਨ ਸ਼ਰਧਾ ਵਾਲਾ ਮਾਹੌਲ ਸਿਰਜਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਸ਼ਾਕਾਹਾਰੀ ਭੋਜਨ, ਸੁਰੱਖਿਆ ਅਤੇ ਮੈਡੀਕਲ ਪ੍ਰਬੰਧ, ਬੱਸ ਯਾਤਰਾ ਅਤੇ ਠਹਿਰਣ ਲਈ ਹੋਟਲ ਦੇ ਪ੍ਰਬੰਧ ਸਮੇਤ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਨੇ ਲੋਕਾਂ ਨੂੰ ਸੰਵਿਧਾਨ ਸਨਮਾਨ ਸੰਮੇਲਨ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ
NEXT STORY