ਰਾਂਚੀ-ਤੇਲੰਗਾਨਾ ਦੇ ਵੱਖ-ਵੱਖ ਸ਼ਹਿਰਾਂ 'ਚ ਫਸੇ ਝਾਰਖੰਡ ਦੇ ਲਗਭਗ 1200 ਮਜ਼ਦੂਰ ਅੱਧੀ ਰਾਤ ਨੂੰ ਵਿਸ਼ੇਸ਼ ਟ੍ਰੇਨ ਰਾਹੀਂ ਰਾਂਚੀ ਪਹੁੰਚੇ। ਇੱਥੋ ਸੈਨੇਟਾਈਜ਼ਡ ਬੱਸਾਂ ਰਾਹੀਂ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲਿਆਂ ਤੱਕ ਪੂਰੀ ਸਾਵਧਾਨੀ ਨਾਲ ਅਤੇ ਜਾਂਚ ਕਰਨ ਤੋਂ ਬਾਅਦ ਭੇਜਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਤੇਲੰਗਾਨਾ ਦੇ ਲਿੰਗਮਪੱਲੀ ਤੋਂ ਜਦੋਂ ਇਹ ਟ੍ਰੇਨ ਰਾਂਚੀ ਤੋਂ ਹਤੀਆ ਸਟੇਸ਼ਨ ਪਹੁੰਚੀ, ਟ੍ਰੇਨ ਮੌਜੂਦ ਮਜ਼ਦੂਰਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਤ 11.15 ਵਜੇ ਟ੍ਰੇਨ ਹਤੀਆ ਸਟੇਸ਼ਨ 'ਤੇ ਪਹੁੰਚੀ, ਜਿੱਥੇ ਮਹਿਮਾਨਾਂ ਦੀ ਤਰ੍ਹਾਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਅਤੇ ਇਨ੍ਹਾਂ ਦੇ ਲਈ ਖਾਣੇ ਦਾ ਪ੍ਰਬੰਧ ਕੀਤਾ।
ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਬੰਧਾਂ ਨੂੰ ਦੇਖਣ ਲਈ ਮੁੱਖ ਮੰਤਰੀ ਹੇਮੰਤ ਸੋਰੇਨ ਹਤੀਆ ਸਟੇਸ਼ਨ ਪਹੁੰਚੇ। ਉਨ੍ਹਾਂ ਨੇ ਸਟੇਸ਼ਨ ਅਧਿਕਾਰੀਆਂ ਤੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹੇਮੰਤ ਸੋਰੇਨ ਨੇ ਮਜ਼ਦੂਰਾਂ ਦਾ ਸਵਾਗਤ ਕੀਤਾ।
ਰਾਂਚੀ ਦੇ ਡਿਪਟੀ ਕਮਿਸ਼ਨਰ ਮਹਿਮਾਪਤ ਰਾਏ ਨੇ ਹਤੀਆ ਸਟੇਸ਼ਨ 'ਤੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆ ਦੱਸਿਆ ਕਿ ਇਨ੍ਹਾਂ ਦੀ ਆਰੰਭਿਕ ਜਾਂਚ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਨੂੰ ਬੱਸਾਂ ਰਾਹੀਂ ਭੇਜਿਆ ਜਾ ਰਿਹਾ ਹੈ। ਇਨ੍ਹਾਂ ਦੇ ਜ਼ਿਲਿਆਂ 'ਚ ਵੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਇਨ੍ਹਾਂ ਨੂੰ ਹੋਮ ਕੁਆਰੰਟੀਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 24 ਬੋਗੀਆਂ ਦੀ ਇਹ ਟ੍ਰੇਨ ਤੇਲੰਗਾਨਾ ਦੇ ਲਿੰਗਮਪੱਲੀ ਸਟੇਸ਼ਨ ਤੋਂ 1200 ਮਜ਼ਦੂਰਾਂ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ 4.50 'ਤੇ ਰਵਾਨਾ ਹੋਈ ਸੀ। ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਖਿਆਲ ਰੱਖਿਆ ਗਿਆ ਸੀ।
ਊਧਵ ਠਾਕਰੇ ਦੇ ਘਰ 'ਤੇ ਤਾਇਨਾਤ 3 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ
NEXT STORY