ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇੱਥੇ ਹੁਣ ਤੱਕ ਸਾਢੇ 11 ਹਜ਼ਾਰ ਤੋਂ ਵਧ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸ਼ਨੀਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ 'ਮਾਤੋਸ਼੍ਰੀ' 'ਤੇ ਤਾਇਨਾਤ 3 ਪੁਲਸ ਕਾਂਸਟੇਬਲ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨਾਂ ਨੂੰ ਸਾਂਤਾਕਰੂਜ਼ 'ਚ ਕੁਆਰੰਟੀਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਊਧਵ ਦੇ ਘਰ ਦੇ ਬਾਹਰ ਚਾਹ ਦਾ ਸਟਾਲ ਲਗਾਉਣ ਵਾਲਾ ਇਕ ਸ਼ਖਸ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਮਾਤੋਸ਼੍ਰੀ 'ਤੇ ਤਾਇਨਾਤ ਪੁਲਸ ਕਰਮਚਾਰੀ ਉੱਥੇ ਚਾਹ ਪੀਂਦੇ ਰਹਿੰਦੇ ਸਨ। ਇਸੇ ਨੂੰ ਦੇਖਦੇ ਹੋਏ ਮਾਤੋਸ਼੍ਰੀ 'ਤੇ ਤਾਇਨਾਤ 130 ਪੁਲਸ ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ।
ਮੁੱਖ ਮੰਤਰੀ ਊਧਵ ਠਾਕਰੇ ਦੇ ਘਰ 'ਮਾਤੋਸ਼੍ਰੀ' ਕੋਲ ਚਾਹ ਦੀ ਦੁਕਾਨ ਲਗਾਉਣ ਵਾਲੇ ਸ਼ਖਸ 'ਚ ਅਪ੍ਰੈਲ ਮਹੀਨੇ ਦੀ ਸ਼ੁਰੂਆਤ 'ਚ ਕੋਰੋਨਾ ਇਨਫੈਕਸ਼ਨ ਪਾਇਆ ਗਿਆ ਸੀ। ਇਸ ਤੋਂ ਬਾਅਦ ਮਾਤੋਸ਼੍ਰੀ ਅਤੇ ਨੇੜਲੇ ਇਲਾਕਿਆਂ 'ਚ ਤਾਇਨਾਤ ਕੀਤੇ ਗਏ ਪੁਲਸ ਦੇ 130 ਤੋਂ ਵਧ ਜਵਾਨਾਂ ਨੂੰ ਕੁਆਰੰਟੀਨ ਲਈ ਭੇਜਿਆ ਗਿਆ ਸੀ। ਬੀ.ਐੱਮ.ਸੀ. ਨੇ ਪੂਰੇ ਇਲਾਕੇ ਨੂੰ ਸੈਨੀਟਾਈਜ਼ ਕਰਨ ਲਈ ਵੱਡੇ ਪੈਮਾਨੇ 'ਤੇ ਮੁਹਿੰਮ ਚਲਾਈ ਸੀ।
ਮਹਾਰਾਸ਼ਟਰ 'ਚ ਸ਼ੁੱਕਰਵਾਰ ਨੂੰ 1008 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਹ ਇਕ ਦਿਨ 'ਚ ਮਿਲੇ ਸਭ ਤੋਂ ਵਧ ਮਰੀਜ਼ਾਂ ਦਾ ਰਿਕਾਰਡ ਹੈ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦਾ ਅੰਕੜਾ 11,506 ਪਹੁੰਚ ਚੁੱਕਿਆ ਹੈ। ਹੁਣ ਤੱਕ ਸੂਬੇ 'ਚ ਕੋਰੋਨਾ ਵਾਇਰਸ ਨੇ 485 ਲੋਕਾਂ ਦੀ ਜਾਨ ਲਈ ਹੈ।
ਲਾਕਡਾਉਨ 3: ਆਰੇਂਜ ਜ਼ੋਨ 'ਚ ਮਿਲੀ ਟੈਕਸੀ ਚਲਾਉਣ ਦੀ ਮਨਜ਼ੂਰੀ, ਪਰ ਹੋਵੇਗੀ ਇਹ ਸ਼ਰਤ
NEXT STORY