ਨਵੀਂ ਦਿੱਲੀ (ਭਾਸ਼ਾ) : ਸਪਾਈਸ ਜੈੱਟ ਨੇ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਦਰਭੰਗਾ ਜਾਣ ਵਾਲੀ ਆਪਣੀ ਫਲਾਈਟ ਰੱਦ ਕਰ ਦਿੱਤੀ, ਜਿਸ ਤੋਂ ਬਾਅਦ ਯਾਤਰੀਆਂ ਨੇ ਦਿੱਲੀ ਹਵਾਈ ਅੱਡੇ 'ਤੇ ਜੰਮ ਕੇ ਹੰਗਾਮਾ ਕੀਤਾ। ਯਾਤਰੀਆਂ ਨੇ ਹਵਾਈ ਅੱਡੇ 'ਤੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਇਕ ਬਿਆਨ ਵਿਚ ਇਕ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਉਸ ਦੀ ਦਿੱਲੀ ਤੋਂ ਦਰਭੰਗਾ ਲਈ ਉਡਾਣ ਐੱਸਜੀ 495 ਨੂੰ ਸੰਚਾਲਨ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ ਅਤੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਗਈ ਸੀ। ਏਅਰਲਾਈਨ ਨੇ ਯਾਤਰੀਆਂ ਨੂੰ ਟਿਕਟ ਦੀ ਰਕਮ ਦਾ ਪੂਰਾ ਰਿਫੰਡ ਲੈਣ ਜਾਂ ਅਗਲੇ ਦਿਨ ਦਰਭੰਗਾ ਲਈ ਬਦਲਵੀਂ ਉਡਾਣ ਦਾ ਪ੍ਰਬੰਧ ਕਰਨ ਦਾ ਬਦਲ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਜਿੱਤ ਦੇ ਜਨੂੰਨ ਨੇ ਮਰਵਾ'ਤਾ ਬੰਦਾ, ਨਹੀਂ ਸੁਣਿਆ ਹੋਣਾ ਅਜਿਹਾ ਮੌਤ ਦਾ ਮਾਮਲਾ
NEXT STORY