ਨਵੀਂ ਦਿੱਲੀ- ਹਵਾਬਾਜ਼ੀ ਕੰਪਨੀ ਸਪਾਈਸਜੈੱਟ ਦਾ ਦਿੱਲੀ ਤੋਂ ਮਹਾਰਾਸ਼ਟਰ ਦੇ ਨਾਸਿਕ ਜਾ ਰਿਹਾ ਇਕ ਜਹਾਜ਼ ਵੀਰਵਾਰ ਸਵੇਰੇ ਤਕਨੀਕੀ ਖ਼ਾਮੀ ਮਗਰੋਂ ਵਿਚ ਰਸਤਿਓਂ ਪਰਤ ਆਇਆ। ਜਹਾਜ਼ ਨੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉੱਡਾਣ ਭਰੀ ਸੀ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਸਪਾਈਸਜੈੱਟ ਦੇ ਦਿੱਲੀ ਤੋਂ ਨਾਸਿਕ ਜਾ ਰਹੇ ਜਹਾਜ਼ ’ਚ ਵੀਰਵਾਰ ਨੂੰ ਰਸਤੇ ਵਿਚ ਹੀ ਆਟੋ ਪਾਇਲਟ ਸਬੰਧੀ ਖਰਾਬੀ ਆਈ, ਜਿਸ ਵਜ੍ਹਾ ਕਰ ਕੇ ਜਹਾਜ਼ ਵਿਚ ਰਸਤੇ ਤੋਂ ਵਾਪਸ ਪਰਤ ਆਇਆ। ਇਸ ਤੋਂ ਪਹਿਲਾਂ ਵੀ ਸਪਾਈਸਜੈੱਟ ਦੇ ਜਹਾਜ਼ਾਂ ’ਚ ਖਰਾਬੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ DGCA ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਨੇ 27 ਜੁਲਾਈ ਨੂੰ ਆਦੇਸ਼ ਦਿੱਤਾ ਸੀ ਕਿ ਏਅਰਲਾਈਨ 8 ਹਫ਼ਤਿਆਂ ਲਈ ਵੱਧ ਤੋਂ ਵੱਧ 50 ਫ਼ੀਸਦੀ ਉਡਾਣਾਂ ਦਾ ਸੰਚਾਲਨ ਕਰੇਗੀ।
ਸ਼ਰਮਨਾਕ ਘਟਨਾ; ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ 90 ਸਾਲਾ ਬਜ਼ੁਰਗ ਨੂੰ ਕੈਦ
NEXT STORY