ਤਿਰੂਵਨੰਤਪੁਰਮ- ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਤੰਤੂ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਇਕ ਜੈਨੇਟਿਕ ਬੀਮਾਰੀ 'ਸਪਾਈਨਲ ਮਾਸਕੂਲਰ ਐਟ੍ਰੋਫੀ' (Spinal muscular atrophy) ਵਾਲੇ ਮਰੀਜ਼ਾਂ ਨੂੰ ਰਾਹਤ ਦੇਣ ਲਈ ਕੇਰਲ ਦੇ ਸਰਕਾਰੀ ਮੈਡੀਕਲ ਕਾਲਜ ਨੇ ਅਜਿਹੇ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਦੀ ਖਰਾਬੀ ਨੂੰ ਠੀਕ ਕਰਨ ਲਈ ਇਕ ਨਵੀਨਤਮ ਸਰਜਰੀ ਸ਼ੁਰੂ ਕੀਤੀ ਹੈ। ਰੀੜ੍ਹ ਦੀ ਹੱਡੀ ਦੀ ਮਾਸਪੇਸ਼ੀਆਂ ਦੀ ਕਮਜ਼ੋਰੀ ਕਾਰਨ ਉਸ ਦੀ ਅਸਾਧਾਰਨ ਵਕਰਤਾ ਸਕੋਲੀਓਸਿਸ ਲਈ ਸਰਜਰੀ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਕਰਵਾਈ ਗਈ, ਜੋ ਕਿ ਸਰਕਾਰੀ ਹਸਪਤਾਲ 'ਚ ਆਪਣੀ ਕਿਸਮ ਦੀ ਪਹਿਲੀ ਸਰਜਰੀ ਹੈ।
ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਆਰਥੋਪੈਡਿਕ ਵਿਭਾਗ ਦੀ ਨਿਗਰਾਨੀ ਹੇਠ ਵੀਰਵਾਰ ਨੂੰ ਸਰਜਰੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕੋਝੀਕੋਡ ਦੀ ਇਕ 14 ਸਾਲਾ ਕੁੜੀ ਦੀ ਇਹ ਸਰਜਰੀ ਕੀਤੀ ਗਈ ਸੀ, ਜੋ ਦੁਰਲੱਭ ਬੀਮਾਰੀ ਤੋਂ ਪੀੜਤ ਸੀ। ਕੁੜੀ ਪਿਛਲੇ 11 ਸਾਲਾਂ ਤੋਂ ਵ੍ਹੀਲਚੇਅਰ 'ਤੇ ਸੀ।
ਬਿਆਨ ਵਿਚ ਕਿਹਾ ਗਿਆ ਹੈ ਕਿ 8 ਘੰਟੇ ਦੀ ਇਹ ਸਰਜਰੀ ਗੁੰਝਲਦਾਰ ਸੀ ਪਰ ਸਫਲ ਰਹੀ। ਸਿਹਤ ਮੰਤਰੀ ਵੀਨਾ ਜਾਰਜ ਨੇ ਸਰਜਰੀ ਕਰਨ ਵਾਲੇ ਡਾਕਟਰਾਂ ਅਤੇ ਮੈਡੀਕਲ ਟੀਮ ਨੂੰ ਵਧਾਈ ਦਿੱਤੀ। ਬੱਚੀ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਬਿਆਨ ਮੁਤਾਬਕ ਪ੍ਰਾਈਵੇਟ ਹਸਪਤਾਲਾਂ 'ਚ ਇਸ ਸਰਜਰੀ ਦਾ ਖਰਚਾ 15 ਲੱਖ ਰੁਪਏ ਹੈ ਅਤੇ ਇਹ ਸਰਕਾਰੀ ਮੈਡੀਕਲ ਕਾਲਜ ਵਿਚ ਮੁਫ਼ਤ ਹੈ।
ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰੁਪਏ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪੁਲਸ 'ਚ ਕੀਤੀ ਸ਼ਿਕਾਇਤ
NEXT STORY