ਚਮੋਲੀ — ਉਤਰਾਖੰਡ ਦੇ ਚਮੋਲੀ ਜ਼ਿਲੇ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਆਏ 8 ਸਿੱਖ ਤੀਰਥ ਯਾਤਰੀ ਰਹੱਸਮਈ ਹਾਲਾਤਾਂ 'ਚ ਵਾਹਨ ਸਮੇਤ ਲਾਪਤਾ ਹੋ ਗਏ ਹਨ। ਇਨ੍ਹਾਂ ਨੇ ਆਖਰੀ ਵਾਰ ਸ਼੍ਰੀ ਹੇਮਕੁੰਟ ਦੇ ਮੁੱਖ ਪੜਾਅ ਗੋਬਿੰਦਘਾਟ ਤੋਂ ਘਰ ਗੱਲ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਦਾ ਕੋਈ ਪੱਤਾ ਨਹੀਂ ਹੈ। ਲਾਪਤਾ ਤੀਰਥ ਯਾਤਰੀਆਂ 'ਚ 2 ਐੱਨ. ਆਰ. ਆਈ. ਵੀ ਹਨ। ਚਮੋਲੀ ਪੁਲਸ ਇਨ੍ਹਾਂ ਲਾਪਤਾ ਸਿੱਖ ਤੀਰਥ ਯਾਤਰੀਆਂ ਦੀ ਭਾਲ 'ਚ ਲੱਗ ਗਈ ਹੈ।
ਚਮੋਲੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਸਿੱਖ ਤੀਰਥ ਯਾਤਰੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਤੋਂ ਇਕ ਈਨੋਵਾ ਕਾਰ (ਪੀ. ਬੀ. 06 ਏ. ਬੀ. 5472) ਨਾਲ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਆਏ ਸਨ। ਇਨ੍ਹਾਂ ਦਾ 6 ਜੁਲਾਈ ਤੋਂ ਕੋਈ ਪੱਤਾ ਨਹੀਂ ਹੈ। ਗੋਬਿੰਦਘਾਟ ਥਾਣੇ ਦੇ ਪ੍ਰਮੁੱਖ ਰਾਠੌਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਆਏ ਮਨਪ੍ਰੀਤ ਸਿੰਘ ਨੇ ਇਨ੍ਹਾਂ 8ਦਾਂ ਦੀ ਲਾਪਤਾ ਦੀ ਰਿਪੋਰਟ ਦਰਜ ਕਰਾਈ ਹੈ। ਰਾਠੌਰ ਨੇ ਦੱਸਿਆ ਕਿ 6 ਜੁਲਾਈ ਨੂੰ ਇਸ ਵਾਹਨ ਦੇ ਕਾਰ ਚਾਲਕ ਨੇ ਆਖਰੀ ਵਾਰ ਆਪਣੇ ਘਰ ਫੋਨ ਕਰ ਸ਼੍ਰੀ ਹੇਮਕੁੰਟ ਦੀ ਯਾਤਰਾ ਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ। 6 ਜੁਲਾਈ ਤੋਂ ਇਨ੍ਹਾਂ ਦਾ ਪੱਤਾ ਨਾ ਚੱਲਣ 'ਤੇ ਮੰਗਲਵਾਰ ਨੂੰ ਗੋਬਿੰਦਘਾਟ ਪੁਲਸ ਚੌਂਕੀ ਨੇ ਇਨ੍ਹਾਂ 8 ਵਿਅਕਤੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਹੈ।
ਚਮੋਲੀ ਦੀ ਪੁਲਸ ਪ੍ਰਮੁੱਖ ਨੇ ਇਸ ਮਾਮਲੇ 'ਚ ਜਾਂਚ ਲਈ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ। ਵਾਹਨ ਅਤੇ ਵਿਅਕਤੀਆਂ ਦੀ ਖੋਜ ਲਈ ਤਲਾਸ਼ੀ ਅਭਿਆਨ ਜਾਰੀ ਹੈ। ਲਾਪਤਾ ਤੀਰਥ ਯਾਤਰੀਆਂ 'ਚ ਕੁਲਬੀਰ ਸਿੰਘ, ਹਰਕੇਵਲ ਸਿੰਘ, ਪਾਲਾ ਸਿੰਘ, ਜਸਬੀਰ ਸਿੰਘ, ਇਕਬਾਲ ਸਿੰਘ, ਗੋਰਾ ਸਿੰਘ, ਪਰਮਜੀਤ ਸਿੰਘ ਅਤੇ ਚਾਲਕ ਮਹਿੰਗਾ ਸਿੰਘ ਸ਼ਾਮਲ ਹੈ। ਇਹ ਮਹਿਤਾ ਚੌਂਕ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਕੇਰਲ 'ਚ 80 ਹਜ਼ਾਰ ਨਰਸਾਂ 17 ਜੁਲਾਈ ਤੋਂ ਕਰਨਗੀਆਂ ਹੜਤਾਲ
NEXT STORY