ਦੇਹਰਾਦੂਨ- ਉੱਤਰਾਖੰਡ 'ਚ ਚਾਰ ਧਾਮ ਯਾਤਰਾ ਦੇ ਨਾਲ-ਨਾਲ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। 25 ਮਈ ਦਿਨ ਐਤਵਾਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣਗੇ, ਜਿਸ ਤੋਂ ਬਾਅਦ ਸ਼ਰਧਾਲੂ ਦਰਸ਼ਨਾਂ ਲਈ ਜਾਣਗੇ। ਇਸ ਲਈ 22 ਮਈ ਨੂੰ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਯਾਤਰਾ ਲਈ ਪਹਿਲਾ ਜੱਥਾ ਰਵਾਨਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਔਰਤਾਂ ਲਈ ਖੁਸ਼ਖ਼ਬਰੀ; ਅੱਜ ਖ਼ਾਤਿਆਂ 'ਚ ਆਉਣਗੇ 1250 ਰੁਪਏ
ਯਾਤਰਾ ਮਾਰਗ 'ਤੇ ਕਈ ਫੁੱਟ ਬਰਫ਼ ਜਮ੍ਹਾਂ
ਦੱਸ ਦੇਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਤਿਆਰੀ ਨੂੰ ਲੈ ਕੇ ਭਾਰਤੀ ਫ਼ੌਜ ਨੇ ਕਮਰ ਕੱਸ ਲਈ ਹੈ। ਫ਼ੌਜ ਦੇ ਜਵਾਨਾਂ ਨੇ ਗੋਵਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਦੇ ਯਾਤਰਾ ਮਾਰਗ 'ਤੇ ਨਿਰੀਖਣ ਕੀਤਾ। ਇਸ 6 ਕਿਲੋਮੀਟਰ ਦੇ ਮਾਰਗ 'ਤੇ ਕਈ ਫੁੱਟ ਬਰਫ ਜਮ੍ਹਾਂ ਹੈ।
ਫ਼ੌਜ ਦੇ ਜਵਾਨ ਹਟਾਉਣਗੇ ਬਰਫ਼
ਸ੍ਰੀ ਹੇਮਕੁੰਟ ਯਾਤਰਾ ਮਾਰਗ 'ਤੇ ਇਸ ਸਮੇਂ ਬਰਫ ਦੀ ਮੋਟੀ ਪਰਤ ਜਮ੍ਹਾਂ ਹੈ। ਸ਼ਰਧਾਲੂਆਂ ਲਈ ਯਾਤਰਾ ਨੂੰ ਸੌਖਾਲਾ ਬਣਾਉਣ ਲਈ ਫ਼ੌਜ ਦੇ ਜਵਾਨ ਬਰਫ਼ ਹਟਾਉਣ ਦਾ ਕੰਮ ਕਰਨਗੇ। ਘਾਘਰੀਆ ਤੋਂ ਹੇਮਕੁੰਟ ਸਾਹਿਬ ਤੱਕ ਬਰਫ਼ ਫੈਲੀ ਹੋਈ ਹੈ। ਬਰਫ਼ ਹਟਾਉਣ ਦੀ ਸੇਵਾ ਭਾਰਤੀ ਫ਼ੌਜ ਵਲੋਂ ਕੀਤੀ ਜਾਂਦੀ ਹੈ, ਜੋ ਇਸ ਕੰਮ ਨੂੰ ਕਰਨ ਵਿਚ ਮਾਣ ਮਹਿਸੂਸ ਕਰਦੀ ਹੈ। ਫੌਜ ਦੇ ਜਵਾਨਾਂ ਦਾ ਅੰਦਾਜ਼ਾ ਹੈ ਕਿ ਉਹ 18 ਤੋਂ 20 ਮਈ ਦੇ ਵਿਚਕਾਰ ਪੂਰੇ ਰਸਤੇ ਤੋਂ ਬਰਫ਼ ਸਾਫ਼ ਕਰ ਦੇਣਗੇ, ਤਾਂ ਜੋ 25 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਆਮ ਸ਼ਰਧਾਲੂਆਂ ਲਈ ਖੋਲ੍ਹੇ ਜਾ ਸਕਣ।
ਇਹ ਵੀ ਪੜ੍ਹੋ- ਲਾਵਾਰਿਸ ਲਾਸ਼ਾਂ ਦੀ 'ਵਾਰਿਸ' ਬਣੀ ਇਹ ਕੁੜੀ, ਕਰ ਚੁੱਕੀ ਹੈ 4 ਹਜ਼ਾਰ ਤੋਂ ਵੱਧ ਅੰਤਿਮ ਸੰਸਕਾਰ
ਤਿਆਰੀਆਂ 'ਚ ਜੁੱਟਿਆ ਪ੍ਰਸ਼ਾਸਨ
ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਬਿੰਦਰਾ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਯਾਤਰਾ ਨੂੰ ਸੌਖਾਲਾ ਅਤੇ ਆਰਾਮਦਾਇਕ ਬਣਾਉਣ ਪ੍ਰਤੀ ਵਚਨਬੱਧ ਹਨ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਅਤੇ ਸਥਾਨਕ ਪ੍ਰਸ਼ਾਸਨ ਮਿਲ ਕੇ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿਚ ਜੁੱਟੇ ਹੋਏ ਹਨ। ਦੱਸ ਦੇਈਏ ਕਿ ਉੱਤਰਾਖੰਡ ਦੀ ਹਿਮਾਲਿਆ ਦੀਆਂ ਵਾਦੀਆਂ ਵਿਚ ਸਥਿਤ ਸ੍ਰੀ ਹੇਮਕੁੰਟ ਸਾਹਿਬ, ਸਮੁੰਦਰ ਤਲ ਤੋਂ ਲੱਗਭਗ 15,250 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈ। ਇਹ ਸਥਾਨ ਨਾ ਸਿਰਫ਼ ਆਪਣੀ ਸ਼ਾਨ ਲਈ ਮਸ਼ਹੂਰ ਹੈ, ਸਗੋਂ ਇਹ ਸਿੱਖਾਂ ਲਈ ਇਕ ਮਹੱਤਵਪੂਰਨ ਆਸਥਾ ਦਾ ਕੇਂਦਰ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਨੇ 'ਗੁੱਡ ਫ੍ਰਾਈਡੇ' 'ਤੇ ਦਿੱਤਾ ਵੱਡਾ ਤੋਹਫ਼ਾ ; 30 ਕਰੋੜ ਰੁਪਏ ਦੇ ਮਾਣਭੱਤੇ ਨੂੰ ਦਿੱਤੀ ਮਨਜ਼ੂਰੀ
NEXT STORY