ਨਵੀਂ ਦਿੱਲੀ- 25 ਸਾਲ ਦੀ ਪੂਜਾ ਸ਼ਰਮਾ ਉਨ੍ਹਾਂ ਲੋਕਾਂ ਲਈ ਇਕ ਮਸੀਹਾ ਬਣ ਗਈ ਹੈ, ਜਿਨ੍ਹਾਂ ਦਾ ਇਸ ਦੁਨੀਆ ਤੋਂ ਜਾਂਦੇ ਸਮੇਂ ਕੋਈ ਆਪਣਾ ਨਹੀਂ ਹੁੰਦਾ। ਉਹ ਹੁਣ ਤੱਕ 4,000 ਤੋਂ ਵੱਧ ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਚੁੱਕੀ ਹੈ। ਪੂਜਾ ਨਾ ਸਿਰਫ਼ ਇਨ੍ਹਾਂ ਨੂੰ ਅੰਤਿਮ ਵਿਦਾਈ ਦਿੰਦੀ ਹੈ, ਸਗੋਂ ਕੋਸ਼ਿਸ਼ ਕਰਦੀ ਹੈ ਕਿ ਅੰਤਿਮ ਸੰਸਕਾਰ ਮ੍ਰਿਤਕ ਦੀਆਂ ਧਾਰਮਿਕ ਮਾਨਤਾਵਾਂ ਮੁਤਾਬਕ ਹੋਵੇ, ਤਾਂ ਕਿ ਉਨ੍ਹਾਂ ਨੂੰ ਆਖ਼ਰੀ ਸਫ਼ਰ ਵਿਚ ਵੀ ਸਨਮਾਨ ਮਿਲ ਸਕੇ।

ਮਾਂ ਅਤੇ ਭਰਾ ਦੀ ਮੌਤ ਨੇ ਬਦਲ ਦਿੱਤੀ ਪੂਜਾ ਦੀ ਜ਼ਿੰਦਗੀ
ਪੂਜਾ ਦੀ ਜ਼ਿੰਦਗੀ ਵਿਚ ਬਦਲਾਅ ਇਕ ਬਹੁਤ ਹੀ ਦਰਦਨਾਕ ਅਨੁਭਵ ਮਗਰੋਂ ਆਇਆ। ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਬੀਮਾਰੀ ਦੇ ਚੱਲਦੇ ਗੁਆ ਦਿੱਤਾ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੇ ਵੱਡੇ ਭਰਾ ਦਾ ਕਤਲ ਹੋ ਗਿਆ। ਉਸ ਸਮੇਂ ਪੂਜਾ ਦੇ ਪਿਤਾ ਬਾਹਰ ਸਨ ਅਤੇ ਪਰਿਵਾਰ ਵਿਚ ਕੋਈ ਪੁਰਸ਼ ਨਹੀਂ ਸੀ, ਜੋ ਅੰਤਿਮ ਸੰਸਕਾਰ ਕਰ ਸਕੇ। ਅਜਿਹੇ ਵਿਚ ਸਮੇਂ ਪੂਜਾ ਨੇ ਖੁਦ ਹੀ ਪੱਗੜੀ ਪਹਿਨ ਕੇ ਭਰਾ ਦਾ ਅੰਤਿਮ ਸੰਸਕਾਰ ਕੀਤਾ। ਇਸ ਦਰਦਨਾਕ ਅਨੁਭਵ ਨੇ ਉਨ੍ਹਾਂ ਦੇ ਮਨ ਵਿਚ ਇਹ ਸਵਾਲ ਖੜ੍ਹਾ ਕੀਤਾ- ਜਿਨ੍ਹਾਂ ਲੋਕਾਂ ਦਾ ਕੋਈ ਨਹੀਂ ਹੁੰਦਾ, ਉਨ੍ਹਾਂ ਦਾ ਅੰਤਿਮ ਸੰਸਕਾਰ ਕੌਣ ਕਰਦਾ ਹੋਵੇਗਾ? ਇਹ ਸੋਚ ਉਨ੍ਹਾਂ ਨੂੰ ਇਕ ਨਵੀਂ ਰਾਹ ਵੱਲ ਲੈ ਗਈ।

ਬਿਨਾਂ ਕਿਸੇ ਭੇਦਭਾਵ ਦੇ ਕਰਦੀ ਹੈ ਅੰਤਿਮ ਸੰਸਕਾਰ
ਆਪਣੇ ਭਰਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਪੂਜਾ ਨੇ ਫੈਸਲਾ ਕੀਤਾ ਕਿ ਉਹ ਉਨ੍ਹਾਂ ਸਾਰੇ ਲੋਕਾਂ ਦੇ ਅੰਤਿਮ ਸੰਸਕਾਰ ਕਰੇਗੀ ਜਿਨ੍ਹਾਂ ਦਾ ਇਸ ਦੁਨੀਆ 'ਚ ਕੋਈ ਨਹੀਂ ਹੈ। ਉਸ ਨੇ ਧਰਮ ਜਾਂ ਜਾਤ ਦੀ ਪਰਵਾਹ ਕੀਤੇ ਬਿਨਾਂ ਹਜ਼ਾਰਾਂ ਲਾਸ਼ਾਂ ਨੂੰ ਸਨਮਾਨਯੋਗ ਵਿਦਾਇਗੀ ਦਿੱਤੀ ਹੈ। ਪੂਜਾ ਦਾ ਮੰਨਣਾ ਹੈ ਕਿ "ਮੌਤ ਤੋਂ ਬਾਅਦ ਹਰ ਕਿਸੇ ਨੂੰ ਸਨਮਾਨ ਮਿਲਣਾ ਚਾਹੀਦਾ ਹੈ। ਉਹ ਖੁਦ ਮੁਰਦਾਘਰ ਨਾਲ ਸੰਪਰਕ ਕਰਦੀ ਹੈ, ਲਾਵਾਰਿਸ ਲਾਸ਼ਾਂ ਬਾਰੇ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਫਿਰ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲੈ ਜਾਂਦੀ ਹੈ। ਹਰ ਮ੍ਰਿਤਕ ਦੇਹ ਦੀ ਵਿਦਾਇਗੀ ਮ੍ਰਿਤਕ ਦੇ ਧਰਮ ਅਨੁਸਾਰ ਹੁੰਦੀ ਹੈ।

ਲੋਕਾਂ ਦੀਆਂ ਦੁਆਵਾਂ ਨੇ ਵਧਾਇਆ ਹੌਂਸਲਾ
ਪੂਜਾ ਦੇ ਇਸ ਕੰਮ 'ਤੇ ਸ਼ੁਰੂਆਤ ਵਿਚ ਜ਼ਿਆਦਾ ਲੋਕਾਂ ਨੇ ਧਿਆਨ ਨਹੀਂ ਦਿੱਤਾ ਪਰ ਇਕ ਦਿਨ ਇਕ ਅਜਿਹਾ ਤਜਰਬਾ ਹੋਇਆ, ਜਿਸ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਸਹੀ ਰਸਤੇ 'ਤੇ ਹੈ। ਇਕ ਪਰਿਵਾਰ ਨੇ ਪੂਜਾ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਹ ਉਨ੍ਹਾੰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਚੁੱਕੀ ਹੈ। ਪਰਿਵਾਰ ਨੇ ਪੂਜਾ ਦਾ ਧੰਨਵਾਦ ਕੀਤਾ ਅਤੇ ਇਸੇ ਪਲ ਨੇ ਪੂਜਾ ਨੂੰ ਹੋਰ ਮਜ਼ਬੂਤੀ ਦਿੱਤੀ ਕਿ ਉਹ ਇਸ ਨੇਕ ਕੰਮ ਨੂੰ ਜਾਰੀ ਰੱਖੇ।
ਨੌਕਰੀ ਛੱਡੀ, ਪਰਿਵਾਰ ਬਣਿਆ ਤਾਕਤ
ਪੂਜਾ ਨੇ ਇਸ ਮਿਸ਼ਨ ਲਈ ਪੂਰਾ ਸਮਾਂ ਸਮਰਪਿਤ ਕਰਨ ਲਈ HIV ਕੌਂਸਲਰ ਵਜੋਂ ਆਪਣੀ ਨੌਕਰੀ ਛੱਡ ਦਿੱਤੀ। ਉਸ ਕੋਲ ਸਮਾਜਿਕ ਕਾਰਜ 'ਚ ਮਾਸਟਰ ਦੀ ਡਿਗਰੀ ਹੈ, ਪਰ ਹੁਣ ਉਹ ਆਪਣਾ ਪੂਰਾ ਧਿਆਨ ਇਸ ਸੇਵਾ ਕਾਰਜ 'ਤੇ ਕੇਂਦਰਿਤ ਕਰ ਰਹੀ ਹੈ। ਇਸ ਸਫ਼ਰ ਵਿਚ ਉਸ ਨੂੰ ਆਪਣੇ ਪਰਿਵਾਰ ਦਾ ਪੂਰਾ ਸਮਰਥਨ ਮਿਲਿਆ ਹੈ। ਉਸ ਦੀ ਦਾਦੀ ਪੂਜਾ ਨੂੰ ਆਪਣੀ ਪੈਨਸ਼ਨ ਦਿੰਦੀ ਹੈ ਅਤੇ ਉਸ ਦੇ ਪਿਤਾ ਜੋ ਕਿ ਇਕ ਡਰਾਈਵਰ ਹਨ, ਵੀ ਜਿੰਨਾ ਸੰਭਵ ਹੋ ਸਕੇ ਵਿੱਤੀ ਤੌਰ 'ਤੇ ਮਦਦ ਕਰਦੇ ਹਨ। ਪੂਜਾ ਨੇ ਕਿਹਾ ਕਿ ਇਕ ਲਾਸ਼ ਦੇ ਸਸਕਾਰ ਦਾ ਖਰਚਾ ਲਗਭਗ 2,000 ਰੁਪਏ ਹੈ, ਜਿਸ ਵਿਚ ਐਂਬੂਲੈਂਸ ਅਤੇ ਹੋਰ ਪ੍ਰਬੰਧ ਸ਼ਾਮਲ ਹਨ।
ਸੱਪ ਨਹੀਂ, ਪਤਨੀ ਦੇ 'ਜ਼ਹਿਰ' ਨਾਲ ਮਰਿਆ ਪਤੀ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
NEXT STORY