ਸ਼੍ਰੀਨਗਰ- ਕਸ਼ਮੀਰ ’ਚ ਸੀਤ ਲਹਿਰ ਹੋਰ ਤੇਜ਼ ਹੋ ਗਈ ਹੈ, ਕਿਉਂਕਿ ਸ਼੍ਰੀਨਗਰ ’ਚ ਪਾਰਾ ਸਿਫਰ ਤੋਂ 5 ਡਿਗਰੀ ਸੈਲਸੀਅਸ ਤੋਂ ਵੱਧ ਹੇਠਾਂ ਚਲਾ ਗਿਆ ਹੈ। ਜਦਕਿ ਗੁਲਮਰਗ ਤੇ ਪਹਿਲਗਾਮ ’ਚ ਇਸ ਮੌਸਮ 'ਚ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ’ਚ ਐਤਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਸਿਫਰ ਤੋਂ 5.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਇਸ ਸਰਦੀ ’ਚ ਸ਼ਹਿਰ ’ਚ ਰਾਤ ਦੇ ਤਾਪਮਾਨ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਪਹਿਲਗਾਮ ਘੱਟੋ-ਘੱਟ ਤਾਪਮਾਨ ਸਿਫਰ ਤੋਂ 9.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਗੁਲਮਰਗ, ਜੰਮੂ-ਕਸ਼ਮੀਰ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ’ਚ ਇਸ ਖੇਤਰ ’ਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਰਾਤਾਂ ਠੰਢੀਆਂ ਅਤੇ ਦਿਨ ਥੋੜ੍ਹੇ ਗਰਮ ਰਹਿਣਗੇ। ਅਧਿਕਾਰੀਆਂ ਮੁਤਾਬਕ ਕੁਪਵਾੜਾ ਵਿਚ ਤਾਪਮਾਨ ਸਿਫਰ ਤੋਂ 5.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।
ਤਾਮਿਲਨਾਡੂ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ
NEXT STORY