ਸ਼੍ਰੀਨਗਰ- ਸੁਰੱਖਿਆ ਦਸਤਿਆਂ ਨੇ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਮੰਗਲਵਾਰ ਨੂੰ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਭਾਰੀ ਮਾਤਰਾ 'ਚ ਹਥਿਆਰ, ਯੂ.ਬੀ.ਜੀ.ਐੱਲ., ਗ੍ਰਨੇਡ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਨੇ ਮੰਗਲਵਾਰ ਨੂੰ ਸ਼੍ਰੀਨਗਰ ਦੇ ਹਰਵਨ ਖੇਤਰ 'ਚ ਸਾਂਝੀ ਮੁਹਿੰਮ ਚਲਾਈ।
ਮੁਹਿੰਮ ਦੌਰਾਨ ਸੁਰੱਖਿਆ ਫੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਟਿਕਾਣੇ ਤੋਂ ਯੂ.ਬੀ.ਜੀ.ਐੱਲ., ਗ੍ਰਨੇਡ, ਜੀ.ਪੀ.ਐੱਸ., ਏ.ਕੇ. ਰਾਈਫਲ ਦੀ ਮੈਗਜ਼ੀਨ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਆਖਰੀ ਰਿਪੋਰਟ ਮਿਲਣ ਤੱਕ ਮੁਹਿੰਮ ਜਾਰੀ ਸੀ।
ਸਾਊਦੀ ਅਰਬ 'ਚ ਫਸੇ 173 ਲੋਕ ਵਿਸ਼ੇਸ਼ ਜਹਾਜ਼ ਰਾਹੀਂ ਪਰਤੇ ਦੇਸ਼
NEXT STORY