ਨੈਸ਼ਨਲ ਡੈਸਕ : ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਮੋਕਾਮਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਸਾਬਕਾ ਵਿਧਾਇਕ ਅਤੇ 'ਬਾਹੂਬਲੀ' ਨੇਤਾ ਅਨੰਤ ਸਿੰਘ ਸ਼ਨੀਵਾਰ ਨੂੰ ਚੋਣ ਪ੍ਰਚਾਰ ਦੌਰਾਨ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ, ਜਦੋਂ ਉਹ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਬਣਾਏ ਗਏ ਮੰਚ 'ਤੇ ਚੜ੍ਹੇ ਸਨ ਤੇ ਮੰਚ ਟੁੱਟ ਗਿਆ। ਮੰਚ ਟੁੱਟਣ ਕਾਰਨ ਅਨੰਤ ਸਿੰਘ ਧੜੱਮ ਨਾਲ ਹੇਠਾਂ ਡਿੱਗ ਗਏ। ਜਾਣਕਾਰੀ ਅਨੁਸਾਰ ਅਨੰਤ ਸਿੰਘ ਜਿਨ੍ਹਾਂ ਨੂੰ ਜੇਡੀਯੂ (JD(U)) ਨੇ ਇਸ ਵਾਰ ਮੋਕਾਮਾ ਤੋਂ ਟਿਕਟ ਦਿੱਤਾ ਹੈ। ਸ਼ਨੀਵਾਰ ਨੂੰ ਮੋਕਾਮਾ ਦੇ ਪੂਰਬੀ ਇਲਾਕੇ ਵਿੱਚ 'ਤੂਫ਼ਾਨ ਸੰਪਰਕ ਅਭਿਆਨ' ਚਲਾ ਰਹੇ ਸਨ।
ਇਹ ਘਟਨਾ ਰਾਮਪੁਰ-ਡੂਮਰਾ ਪਿੰਡ ਵਿੱਚ ਵਾਪਰੀ, ਜਿੱਥੇ ਸਮਰਥਕਾਂ ਨੇ ਉਨ੍ਹਾਂ ਲਈ ਇੱਕ ਛੋਟਾ ਜਿਹਾ ਮੰਚ ਤਿਆਰ ਕੀਤਾ ਹੋਇਆ ਸੀ। ਪਿੰਡ ਪਹੁੰਚਣ 'ਤੇ ਸਮਰਥਕਾਂ ਨੇ ਸਾਬਕਾ ਵਿਧਾਇਕ ਨੂੰ ਮੰਚ ਤੋਂ ਜਨਤਾ ਨੂੰ ਸੰਬੋਧਨ ਕਰਨ ਦੀ ਬੇਨਤੀ ਕੀਤੀ। ਚੋਣਾਂ ਦਾ ਮੌਸਮ ਹੋਣ ਕਾਰਨ ਅਨੰਤ ਸਿੰਘ ਸਮਰਥਕਾਂ ਨੂੰ ਇਨਕਾਰ ਨਹੀਂ ਕਰ ਸਕੇ ਅਤੇ ਮੰਚ 'ਤੇ ਚੜ੍ਹ ਗਏ।
ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸਮਰਥਕ "ਜ਼ਿੰਦਾਬਾਦ-ਜ਼ਿੰਦਾਬਾਦ" ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਇੱਕ ਸਮਰਥਕ ਮਾਈਕ ਫੜ ਕੇ ਭਾਸ਼ਣ ਵੀ ਦੇ ਰਿਹਾ ਸੀ। ਨਾਅਰੇਬਾਜ਼ੀ ਅਤੇ ਭਾਸ਼ਣ ਦੌਰਾਨ ਹੀ ਅਚਾਨਕ ਮੰਚ ਟੁੱਟ ਗਿਆ, ਜਿਸ ਨਾਲ ਅਨੰਤ ਸਿੰਘ ਹੇਠਾਂ ਡਿੱਗ ਪਏ। ਮੰਚ ਟੁੱਟਦੇ ਹੀ ਸਮਰਥਕਾਂ ਵਿੱਚ ਅਫਰਾ-ਤਫਰੀ ਮਚ ਗਈ।
ਸੁਰੱਖਿਅਤ ਬਾਹਰ ਕੱਢਿਆ
ਇਸ ਹਾਦਸੇ 'ਚ ਅਨੰਤ ਸਿੰਘ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਚੁੱਕ ਲਿਆ। ਹੇਠਾਂ ਡਿੱਗਣ ਤੋਂ ਬਾਅਦ, ਉਹ ਤੁਰੰਤ ਆਪਣੀ ਗੱਡੀ ਵਿੱਚ ਚਲੇ ਗਏ ਤੇ ਫਿਰ ਅਗਲੀ ਜਗ੍ਹਾ ਲਈ ਰਵਾਨਾ ਹੋ ਗਏ।ਇਸ ਮੰਚ ਦੇ ਟੁੱਟਣ ਦੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਦੋ ਬਾਈਕਾਂ ਦੀ ਆਹਮੋ-ਸਾਹਮਣੀ ਟੱਕਰ, ਇੱਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀ
NEXT STORY