ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵਿਰੋਧੀ ਇਕਜੁੱਟ ਤੇ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਤਿਆਰ ਕਰਨ ਦੇ ਟੀਚੇ ਨਾਲ ਵਿਰੋਧੀ ਦਲਾਂ ਦੀ ਬੈਠਕ ਖਤਮ ਹੋ ਗਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਪ੍ਰਮੁੱਖ ਐੱਨ. ਚੰਦਰਬਾਬੂ ਨਾਇਡੂ ਵੱਲੋਂ ਸੱਦੀ ਗਈ ਬੈਠਕ 'ਚ ਕਾਂਗਰਸ ਸਣੇ ਕੁਲ 16 ਵਿਰੋਧੀ ਦਲ ਦੇ ਨੇਤਾ ਸ਼ਾਮਲ ਹੋਏ। ਬੈਠਕ 'ਚ ਸਾਬਕਾ ਮੁੱਖ ਮੰਤਰੀ ਮਨਮੋਹਨ ਸਿੰਘ ਤੇ ਐੱਚ.ਡੀ. ਦੇਵ ਗੌੜਾ, ਕਾਂਗਰਸ ਦੀ ਚੋਟੀ ਦੀ ਨੇਤਾ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਅਸ਼ੋਕ ਗਹਲੋਤ, ਮੱਲਿਕਾਅਰਜੁਨ ਖੜਗੇ ਤੇ ਗੁਲਾਬ ਨਬੀ ਆਜ਼ਾਦ ਸ਼ਾਮਲ ਹੋਏ।
ਸੰਸਦ ਭਵਨ 'ਚ ਹੋ ਰਹੀ ਬੈਠਕ 'ਚ ਆਮ ਆਦਮੀ ਪਾਰਟੀ ਦੇ ਕਵੀਨਰ ਅਰਵਿੰਦ ਕੇਜਰੀਵਾਲ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁਲ ਪਟੇਲ, ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ, ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਭਾਕਪਾ ਦੇ ਜਨਰਲ ਸਕੱਤਰ ਐੱਸ. ਸੁਧਾਕਰ ਰੈੱਡੀ ਵੀ ਹਿੱਸਾ ਲੈ ਰਹੇ ਹਨ। ਇਨ੍ਹਾਂ ਨਾਲ ਹੀ ਦ੍ਰਮੁੱਕ ਦੇ ਪ੍ਰਧਾਨ ਐੱਮ.ਕੇ ਸਟਾਲਿਨ, ਰਾਸ਼ਟਰੀ ਦਨਤਾ ਦਲ ਦੇ ਨੇਤਾ ਤੇਜਸਵੀ ਯਾਦਵ, ਰਾਸ਼ਟਰੀ ਲੋਕ ਦਲ ਦੇ ਅਜੀਤ ਸਿੰਘ ਤੇ ਲੋਕਤਾਂਤਰਿਕ ਜਨਤਾ ਦਲ ਦੇ ਨੇਤਾ ਸ਼ਰਦ ਯਾਦਵ ਵੀ ਇਸ ਬੈਠਕ 'ਚ ਸ਼ਾਮਲ ਹਨ।
ਉਨ੍ਹਾਂ ਨੇ ਗੈਰ-ਭਾਜਪਾ ਦਲਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਸੀ। ਬੈਠਕ ਦੌਰਾਨ ਵਿਰੋਧੀ ਦੇ ਸੰਸਦ ਸਰਦ ਰੁੱਤ ਸੈਸ਼ਨ ਲਈ ਸੰਯੁਕਤ ਰਣਨੀਤੀ ਬਣਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਵਿਰੋਧੀ ਦਲ ਸਰਕਾਰੀ ਬਿੱਲਾਂ ਤੇ ਰਾਫੇਲ ਸੌਦੇ ਤੇ ਕਿਸਾਨਾਂ ਨਾਲ ਸਬੰਧਿਤ ਮੁੱਦਿਆਂ 'ਤੇ ਆਪਣੇ ਰੁਖ 'ਤੇ ਚਰਚਾ ਕਰ ਸਕਦੇ ਹਨ।
ਉਰਜਿਤ ਪਟੇਲ ਦੇ ਅਸਤੀਫੇ ਤੇ ਸਿਆਸਤ ਤੇਜ਼, ਰਾਸ਼ਟਰਪਤੀ ਨੂੰ ਮਿਲਣਗੇ ਵਿਰੋਧੀ ਧਿਰ ਨੇਤਾ
NEXT STORY