ਪੁਰੀ- ਓਡੀਸ਼ਾ ਦੇ ਪੁਰੀ 'ਚ ਐਤਵਾਰ ਨੂੰ ਜਗਨਨਾਥ ਰੱਥ ਯਾਤਰਾ ਕੱਢੀ ਗਈ। ਰੱਥ ਯਾਤਰਾ ਨੇ ਉਸ ਸਮੇਂ ਦਰਦਨਾਕ ਮੋੜ ਲੈ ਲਿਆ ਜਦੋਂ ਭਗਵਾਨ ਬਲਭੱਦਰ ਤਾਲਧਵਜ ਨੂੰ ਖਿੱਚਣ ਦਰਾਨ ਭਾਜੜ ਮਚ ਗਈ। ਇਸ ਹਾਦਸੇ 'ਚ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਦੋਂਕਿ 400 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭਾਜੜ 'ਚ ਦੋ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਇਸ ਵਿੱਚੋਂ ਇਕ ਪੁਲਸ ਮੁਲਾਜ਼ਮ ਦਾ ਪੈਰ ਟੁੱਟਣ ਦੀ ਖ਼ਬਰ ਸਾਹਮਣੇ ਆਈ ਹੈ।
ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚੀਹਾੜਾ ਮਚ ਗਿਆ। ਜ਼ਖ਼ਮੀਆਂ ਨੂੰ ਪੁਰੀ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ।
ਚੁਰੂ 'ਚ ਦਰਦਨਾਕ ਹਾਦਸਾ, ਪਿਕਅੱਪ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਔਰਤ ਤੇ ਬੇਟੇ ਦੀ ਮੌਤ
NEXT STORY