ਨਵੀਂ ਦਿੱਲੀ — ਸਾਲ 2019 ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੀ ਲਪੇਟ ਫਸਦਾ ਨਜ਼ਰ ਆ ਰਿਹਾ ਹੈ। ਨਵੇਂ ਸਾਲ 'ਚ ਤੀਜੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਵਾਧਾ ਦਰਜ ਕੀਤਾ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ ਫਿਰ 69 ਰੁਪਏ ਲਿਟਰ ਤੋਂ ਉੱਪਰ ਚਲੀ ਗਈ ਹੈ। ਅੱਜ ਪੈਟਰੋਲ 19 ਪੈਸੇ ਅਤੇ ਡੀਜ਼ਲ 28 ਪੈਸੇ ਮਹਿੰਗਾ ਹੋਇਆ ਹੈ। ਰਾਜਧਾਨੀ ਦਿੱਲੀ ਵਿਚ ਇਕ ਲਿਟਰ ਪੈਟਰੋਲ ਖਰੀਦਣ ਲਈ ਤੁਹਾਨੂੰ 69.07 ਰੁਪਏ ਅਤੇ ਡੀਜ਼ਲ ਲਈ 62.81 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਇਸ ਲਈ ਮਹਿੰਗਾ ਹੋ ਰਿਹਾ ਪੈਟਰੋਲ-ਡੀਜ਼ਲ
ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਇਕ ਹਫਤੇ 'ਚ 5 ਫੀਸਦੀ ਤੱਕ ਵਧ ਚੁੱਕੀਆਂ ਹਨ। ਕੀਮਤਾਂ ਵਿਚ ਤੇਜ਼ੀ ਦਾ ਕਾਰਨ ਓਪੇਕ ਦੇਸ਼ਾਂ ਵਲੋਂ ਕੱਚੇ ਤੇਲ ਦੇ ਉਤਪਾਦਨ 'ਚ ਕੀਤੀ ਜਾ ਰਹੀ ਕਟੌਤੀ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ(ਓਪੇਕ) ਵਲੋਂ 2018 ਦੇ ਅੰਤ 'ਚ ਸਪਲਾਈ 'ਚ ਕਟੌਤੀ ਸ਼ੁਰੂ ਕਰ ਦਿੱਤੀ ਸੀ ਅਤੇ ਰੂਸ ਸਮੇਤ ਕੁਝ ਸਹਿਯੋਗੀਆਂ ਨੇ ਮਿਲ ਤੇ ਤੇਲ ਸਪਲਾਈ ਨੂੰ ਸੰਤੁਲਨ ਵਿਚ ਲਿਆਉਂਦਾ ਹੈ।
ਪੈਟਰੋਲ-ਡੀਜ਼ਲ ਦੀ ਕੀਮਤ
ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 69.07 ਰੁਪਏ ਪ੍ਰਤੀ ਲਿਟਰ, ਮੁੰਬਈ 'ਚ 74.72 ਰੁਪਏ ਪ੍ਰਤੀ ਲਿਟਰ, ਕੋਲਕਾਤਾ ਵਿਚ 71.20 ਰੁਪਏ ਪ੍ਰਤੀ ਲਿਟਰ ਅਤੇ ਚੇਨਈ ਵਿਚ ਪੈਟਰੋਲ 71.67 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਆਓ ਜਾਣਦੇ ਹਾਂ ਦੇਸ਼ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ।
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 69.07 62.81
ਮੁੰਬਈ 74.72 65.73
ਕੋਲਕਾਤਾ 71.20 64.58
ਚੇਨਈ 71.67 66.31
ਗੁਜਰਾਤ 66.48 65.54
ਹਰਿਆਣਾ 70.38 63.14
ਹਿਮਾਚਲ ਪ੍ਰਦੇਸ਼ 68.10 61.03
ਜੰਮੂ ਕਸ਼ਮੀਰ 72.10 62.87
ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਪੈਟਰੋਲ 74.06 ਰੁਪਏ, ਲੁਧਿਆਣੇ ਵਿਚ 73.53 ਰੁਪਏ, ਅੰਮ੍ਰਿਤਸਰ 74.66 ਰੁਪਏ, ਪਟਿਆਲਾ 74.46 ਅਤੇ ਚੰਡੀਗੜ੍ਹ ਵਿਚ ਇਸ ਦੀ ਕੀਮਤ 65.32 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ।
ਸ਼ਹਿਰ ਪੈਟਰੋਲ ਡੀਜ਼ਲ
ਜਲੰਧਰ 74.06 62.81
ਲੁਧਿਆਣਾ 73.53 63.21
ਅੰਮ੍ਰਿਤਸਰ 74.66 63.34
ਪਟਿਆਲਾ 74.46 63.15
ਚੰਡੀਗੜ੍ਹ 65.32 59.28
ਪੀ. ਐੱਮ. ਮੋਦੀ ਨਾਲ ਫਿਲਮੀ ਸਿਤਾਰਿਆਂ ਦੀ ਮੁਲਾਕਾਤ, ਵਜ੍ਹਾ ਹੈ ਖਾਸ
NEXT STORY