ਮੁੰਬਈ (ਏਜੰਸੀ) : ਮਹਾਰਾਸ਼ਟਰ ਵਿਚ ਸਾਰੇ ਸਕੂਲਾਂ ਲਈ ਹੁਣ ਸੂਬਾਈ ਗੀਤ ‘ਜੈ ਜੈ ਮਹਾਰਾਸ਼ਟਰ ਮਾਜਾ’ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਬਾ ਸਕੂਲ ਸਿੱਖਿਆ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਇਕ ਰਿਲੀਜ਼ ਦੇ ਅਨੁਸਾਰ ਸੂਬਾਈ ਗੀਤ ਰੋਜ਼ਾਨਾ ਸਕੂਲ ਅਸੈਂਬਲੀ ਦੌਰਾਨ ਰਾਸ਼ਟਰੀ ਗੀਤ ਤੋਂ ਬਾਅਦ ਗਾਇਆ ਜਾਵੇਗਾ।
ਇਹ ਵੀ ਪੜ੍ਹੋ: 87 ਬੱਚਿਆਂ ਦਾ ਪਿਤਾ ਬਣਿਆ 32 ਸਾਲ ਦਾ ਕੁਆਰਾ ਮੁੰਡਾ, 2025 'ਚ ਪੂਰੀ ਕਰੇਗਾ 'ਸੈਂਚੁਰੀ'
ਇਹ ਗੀਤ ਨਾ ਸਿਰਫ਼ ਸਰਕਾਰੀ ਸਕੂਲਾਂ ਸਗੋਂ ਮਹਾਰਾਸ਼ਟਰ ਵਿਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.), ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ (ਆਈ. ਸੀ. ਐੱਸ. ਈ) ਅਤੇ ਹੋਰ ਅੰਤਰਰਾਸ਼ਟਰੀ ਬੋਰਡ ਦੇ ਸਕੂਲਾਂ ਵਿਚ ਹਰ ਰੋਜ਼ ਗਾਇਆ ਜਾਵੇਗਾ। ਸਕੂਲ ਸਿੱਖਿਆ ਮੰਤਰੀ ਦਾਦਾ ਭੂਸੇ ਨੇ ਕਿਹਾ ਹੈ ਕਿ ਇਸ ਪਹਿਲ ਦਾ ਮਕਸਦ ਸੂਬਾ ਭਰ ਦੇ ਵਿਦਿਆਰਥੀਆਂ ਨੂੰ ਮਹਾਰਾਸ਼ਟਰ ਦੇ ਗੀਤ ਤੋਂ ਜਾਣੂ ਕਰਵਾਉਣਾ ਅਤੇ ਸੂਬੇ ਦੀ ਪਛਾਣ ਨਾਲ ਡੂੰਘਾ ਸਬੰਧ ਵਿਕਸਤ ਕਰਨਾ ਹੈ।
ਇਹ ਵੀ ਪੜ੍ਹੋ: ਚਿੱਲਰ ਦੇ ਕੇ ਗਾਹਕ ਨੇ ਭਰਿਆ ਬਿਜਲੀ ਬਿੱਲ, ਗਿਣਨ 'ਚ ਲੱਗੇ 5 ਘੰਟੇ, ਮੁਲਾਜ਼ਮਾਂ ਦੇ ਛੁੱਟੇ ਪਸੀਨੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਚੋਣਾਂ 'ਚ ਪਹਿਲੀ ਵਾਰ ਵੋਟ ਪਾਉਣਗੇ ਪਾਕਿਸਤਾਨੀ ਹਿੰਦੂ ਸ਼ਰਨਾਰਥੀ
NEXT STORY