ਝਾਬੁਆ— ਮੱਧ ਪ੍ਰਦੇਸ਼ 'ਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਜਾਗਰੁੱਕ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ। ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ ਤਾਂ ਜੋ ਲੋਕ ਆਪਣੇ ਵੋਟ ਦੀ ਵਰਤੋਂ ਕਰਨ ਅਤੇ ਵੋਟ ਦੀ ਤਾਕਤ ਨੂੰ ਸਮਝਣ। ਇਸ ਵਿਚਾਲੇ ਰਾਜ ਦੇ ਆਦਿਵਾਸੀ ਇਲਾਕੇ 'ਚ ਵੋਟਰਾਂ ਨੂੰ ਜਾਗਰੁੱਕ ਕਰਨ ਲਈ ਚਲਾਈ ਗਈ ਮੁਹਿੰਮ ਵਿਵਾਦਾਂ 'ਚ ਆ ਗਈ ਹੈ। ਮਾਮਲਾ ਝਾਬੁਆ ਜ਼ਿਲੇ ਦਾ ਹੈ, ਜਿੱਥੇ ਮਤਦਾਨ ਦੇ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਸ਼ਰਾਬ ਦੇ ਠੇਕੇਦਾਰਾਂ ਨੂੰ ਸਟਿੱਕਰਜ਼ ਦਿੱਤੇ ਗਏ। ਜਾਣਕਾਰੀ ਮੁਤਾਕ ਦੁਕਾਨਦਾਰਾਂ ਨੂੰ ਇਨ੍ਹਾਂ ਸਟਿੱਕਰਾਂ ਨੂੰ ਸ਼ਰਾਬ ਦੀਆਂ ਬੋਤਲਾਂ 'ਤੇ ਚਿਪਕਾਉਣ ਲਈ ਕਿਹਾ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਟਿੱਕਰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਦਿੱਤੇ ਗਏ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਲੋਕਾਂ ਨੂੰ ਮਤਦਾਨ ਦੇ ਪ੍ਰਤੀ ਜਾਗਰੁੱਕ ਕਰਨ ਲਈ ਇਨ੍ਹਾਂ ਨੂੰ ਸ਼ਰਾਬ ਦੀਆਂ ਬੋਤਲਾਂ 'ਤੇ ਚਿਪਕਾ ਦਿੱਤਾ ਜਾਵੇ। ਮਾਮਲਾ ਸਾਹਮਣੇ ਆਉਣ ਅਤੇ ਵਿਵਾਦ ਵਧਣ ਦੇ ਬਾਅਦ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ।
ਸਫਾਈ ਦਿੰਦੇ ਹੋਏ ਝਾਬੁਆ ਜ਼ਿਲੇ ਦੇ ਐਕਸਾਈਜ਼ ਡਿਪਾਰਟਮੈਂਟ ਅਧਿਕਾਰੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਸੋਚਿਆ ਕਿ ਮਤਦਾਤਾਵਾਂ ਨੂੰ ਜਾਗਰੁੱਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਇਸ ਤਰ੍ਹਾਂ ਸਟਿੱਕਰਜ਼ ਨੂੰ ਸ਼ਰਾਬ ਦੀਆਂ ਬੋਤਲਾਂ 'ਤੇ ਲਗਾਇਆ ਜਾਵੇ, ਜਿਸ ਨਾਲ ਲੋਕ ਆਪਣੀ ਵੋਟ ਦੇ ਪ੍ਰਤੀ ਜਾਗਰੁੱਕ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਜਦੋਂ ਵਿਭਾਗ ਨੇ ਫੈਸਲੇ ਨੂੰ ਵਾਪਸ ਲੈ ਲਿਆ ਤਾਂ ਦੁਕਾਨਕਾਰਾਂ ਨੂੰ ਸਟਿੱਕਰਜ਼ ਵਾਪਸ ਕਰਨ ਨੂੰ ਕਿਹਾ ਗਿਆ।
ਰਾਸਸਥਾਨ ਸੀਮਾ 'ਤੇ 1 ਪਾਕਿਸਤਾਨੀ ਘੁਸਪੈਠੀਆ ਢੇਰ
NEXT STORY