ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਕਿੰਨੌਰ ਜ਼ਿਲ੍ਹਾ ਦੇ ਨਿਗੁਲਸੇਰੀ ’ਚ ਜ਼ਮੀਨ ਖਿੱਸਕਣ ਦੌਰਾਨ ਐੱਚ.ਆਰ.ਟੀ.ਸੀ. ਦੀ ਬੱਸ ’ਤੇ ਮਲਬਾ ਡਿੱਗਣ ਨਾਲ ਬੱਸ ’ਚ ਸਵਾਰ 6 ਲੋਕ ਜ਼ਖਮੀ ਹੋ ਗਏ। ਐੱਚ.ਆਰ.ਟੀ.ਸੀ. ਡਿਪੋ ਰਿਕਾਂਗਪਿਓ ਦੀ ਬੱਸ ਤਾਬੋ ਤੋਂ ਰਾਮਪੁਰ ਜਾ ਰਹੀ ਸੀ। ਰਾਸ਼ਟਰੀ ਰਾਜਮਾਰਗ-5 ’ਤੇ ਸਵੇਰੇ 11 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਹੈ। ਅਚਾਨਕ ਪਹਾੜੀ ਤੋਂ ਮਲਬਾ ਬੱਸ ’ਤੇ ਜਾ ਡਿੱਗਿਆ। ਖ਼ੁਸ਼ਕਿਸਮਤੀ ਹੈ ਕਿ ਯਾਤਰੀਆਂ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ। ਹਾਦਸੇ ’ਚ ਜ਼ਖਮੀ ਹੋਏ ਯਾਤਰੀਆਂ ਨੂੰ ਮੁੱਢਲੇ ਇਲਾਜ ਲਈ ਜਿਊਰੀ ਹਸਪਤਾਲ ਪਹੁੰਚਾਇਆ ਗਿਆ ਹੈ। ਮਲਬਾ ਡਿੱਗਣ ਕਾਰਨ ਬੱਸ ਨੂੰ ਵੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਦੂਰ-ਦੁਰਾਡੇ ਦੇ ਇਲਾਕਿਆਂ ’ਚ ਡਰੋਨ ਰਾਹੀਂ ਕੋਰੋਨਾ ਵੈਕਸੀਨ ਪਹੁੰਚਾਉਣ ਦੀ ਸ਼ੁਰੂਆਤ
ਦੱਸਣਯੋਗ ਹੈ ਕਿ 11 ਅਗਸਤ ਨੂੰ ਵੀ ਕਿੰਨੌਰ ਦੇ ਨਿਗੁਲਸੇਰੀ ’ਚ ਪਹਾੜ ’ਚ ਦਰਾੜ ਆਉਣ ਕਾਰਨ ਐੱਚ.ਆਰ.ਟੀ.ਸੀ. ਬੱਸ ਸਮੇਤ 5 ਵਾਹਨ ਮਲਬੇ ’ਚ ਦਬ ਗਏ ਸਨ। ਇਸ ਹਾਦਸੇ ’ਚ 13 ਲੋਕਾਂ ਨੂੰ ਬਚਾਇਆ ਜਾ ਸਕਿਆ ਸੀ, ਜਦੋਂ ਕਿ 28 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਉੱਥੇ ਹੀ ਸੋਮਵਾਰ ਨੂੰ ਫਿਰ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਹਾਦਸੇ ਵਾਲੀ ਜਗ੍ਹਾ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ’ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਹਨ। ਡਿਪਟੀ ਕਮਿਸ਼ਨਰ ਕਿੰਨੌਰ ਆਬਿਦ ਹੁਸੈਨ ਸਾਦਿਕ ਨੇ ਦੱਸਿਆ ਕਿ ਐੱਨ.ਐੱਚ. ਅਤੇ ਲੋਕ ਨਿਰਮਾਣ ਵਿਭਾਗ ਨੇ ਨਿਗੁਲਸੇਰੀ ਹਾਦਸੇ ਵਾਲੇ ਸਥਾਨ ਤੋਂ ਲੂਜ ਬੋਲਡਰਾਂ ਅਤੇ ਮਲਬਾ ਨੂੰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਉੱਥੋਂ ਹੋਮ ਗਾਰਡ ਅਤੇ ਪੁਲਸ ਮੁਲਾਜ਼ਮਾਂ ਨੂੰ ਹਟਾ ਦਿੱਤਾ ਸੀ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਹੋਮ ਗਾਰਡ ਅਤੇ ਪੁਲਸ ਮੁਲਾਜ਼ਮਾਂ ਨੂੰ ਅੱਜ ਤੋਂ ਉਕਤ ਸਥਾਨ ’ਤੇ ਤਾਇਨਾਤ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਮੌਤ ਹੋਣ ’ਤੇ 50 ਹਜ਼ਾਰ ਰੁਪਏ ਮੁਆਵਜ਼ੇ ਨੂੰ ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ 28 ਘੰਟਿਆਂ ਬਾਅਦ ਵੀ ਹਿਰਾਸਤ ’ਚ , PM ਮੋਦੀ ਨੂੰ ਟਵੀਟ ਕਰ ਪੁੱਛਿਆ ਸਵਾਲ
NEXT STORY