ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਡਰੋਨ ਰਾਹੀਂ ਪੂਰਬ-ਉੱਤਰ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੋਵਿਡ-19 ਟੀਕੇ ਦੀ ਸਪਲਾਈ ਦੀ ਸਹੂਲਤ ਲਈ ਇਕ ਪਹਿਲ ਸ਼ੁਰੂ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਆਈ. ਸੀ. ਐੱਮ. ਆਰ. ਦਾ ਡਰੋਨ ਰਿਸਪਾਂਸ ਐਂਡ ਆਊਟਰੀਚ ਇਨ ਨਾਰਥ ਈਸਟ (ਆਈ-ਡਰੋਨ) ਇਹ ਯਕੀਨੀ ਬਣਾਉਣ ਲਈ ਇਕ ਸਪਲਾਈ ਮਾਡਲ ਹੈ ਕਿ ਜੀਵਨ ਰੱਖਿਅਕ ਕੋਵਿਡ ਟੀਕੇ ਸਾਰਿਆਂ ਤੱਕ ਪੁੱਜਣ। ਇਹ ਹੈਲਥ ’ਚ ‘ਅੰਤਯੋਦਯ’ ਪ੍ਰਤੀ ਸਰਕਾਰ ਦੀ ਵਚਨਬੱਧਤਾ ਅਨੁਸਾਰ ਹੈ, ਜਿਸ ਦਾ ਮਕਸਦ ਦੇਸ਼ ਦੇ ਆਖਰੀ ਵਿਅਕਤੀ ਤੱਕ ਸਿਹਤ ਸਹੂਲਤ ਪੁੰਚਾਉਣਾ ਹੈ।
ਇਹ ਵੀ ਪੜ੍ਹੋ : ਜਦੋਂ ਆਟੋ ’ਚ ਰੱਖੇ 1 ਲੱਖ ਰੁਪਏ ਲੈ ਫ਼ਰਾਰ ਹੋਇਆ ਜੰਗਲੀ ਬਾਂਦਰ, ਜਾਣੋ ਫਿਰ ਕੀ ਹੋਇਆ
ਮਾਂਡਵੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੱਖਣੀ ਏਸ਼ੀਆ ’ਚ ‘ਮੇਕ ਇਨ ਇੰਡੀਆ’ ਡਰੋਨ ਦੀ ਵਰਤੋਂ ਕੋਵਿਡ-19 ਨੂੰ 15 ਿਕਲੋਮੀਟਰ ਦੀ ਹਵਾਈ ਦੂਰੀ ’ਤੇ ਸਥਿਤ ਜਗ੍ਹਾ ’ਤੇ 12-15 ਮਿੰਟ ਵਿਚ ਪਹੁੰਚਾਉਣ ਲਈ ਕੀਤਾ ਗਿਆ। ਇਨ੍ਹਾਂ ਟੀਕਿਆਂ ਨੂੰ ਪੀ. ਐੱਚ. ਸੀ. ਵਿਚ ਕੈਂਡੀਡੇਟਾਂ ਨੂੰ ਲਗਾਏ ਜਾਣ ਲਈ ਮਣੀਪੁਰ ਵਿਚ ਬਿਸ਼ਣੂਪੁਰ ਜ਼ਿਲ੍ਹਾ ਹਸਪਤਾਲ ਤੋਂ ਲੋਕਟਾਕ ਝੀਲ, ਕਾਰੰਗ ਦੀਪ ਪਹੁੰਚਾਇਆ ਗਿਆ। ਮਾਂਡਵੀਆ ਨੇ ਕਿਹਾ ਕਿ ਇਨ੍ਹਾਂ ਥਾਵਾਂ ਦਰਮਿਆਨ ਸੜਕ ਮਾਰਗ ਤੋਂ ਅਸਲੀ ਦੂਰੀ 26 ਕਿਲੋਮੀਟਰ ਹੈ। ਅੱਜ ਪੀ. ਐੱਚ. ਸੀ. ਵਿਚ 10 ਕੈਂਡੀਡੇਟਾਂ ਨੂੰ ਪਹਿਲੀ ਖੁਰਾਕ ਅਤੇ 8 ਨੂੰ ਦੂਜੀ ਖੁਰਾਕ ਮਿਲੇਗੀ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਮੌਤ ਹੋਣ ’ਤੇ 50 ਹਜ਼ਾਰ ਰੁਪਏ ਮੁਆਵਜ਼ੇ ਨੂੰ ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਹੌਰਨ ਅਤੇ ਸਾਇਰਨ ਦੀ ਬਦਲ ਸਕਦੀ ਹੈ ਆਵਾਜ਼, ਕੇਂਦਰੀ ਮੰਤਰੀ ਨਿਤੀਨ ਗਡਕਰੀ ਬਣਾ ਰਹੇ ਹਨ ਇਹ ਯੋਜਨਾ
NEXT STORY