ਬਿਦਰ (ਭਾਸ਼ਾ) - ਕਰਨਾਟਕ ਦੇ ਬਿਦਰ ਜ਼ਿਲੇ ’ਚ ਸ਼ਨੀਵਾਰ ਸਵੇਰੇ ਇਕ ਆਵਾਰਾ ਕੁੱਤੇ ਨੇ 4 ਮਹੀਨਿਆਂ ਦੇ ਬੱਚੇ ’ਤੇ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ। ਪੁਲਸ ਅਨੁਸਾਰ ਇਹ ਘਟਨਾ ਜ਼ਿਲੇ ਦੇ ਹੁਮਨਾਬਾਦ ਖੇਤਰ ਦੇ ਡਬਲਗੁੰਡੀ ਪਿੰਡ ’ਚ ਵਾਪਰੀ। ਮਾਪੇ ਬੱਚੇ ਨੂੰ ਸੁਅਾ ਕੇ ਕਿਤੇ ਚਲੇ ਗਏ ਪਰ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਗਏ।
ਦਰਵਾਜ਼ਾ ਖੁੱਲ੍ਹਾ ਵੇਖ ਕੇ ਇਕ ਆਵਾਰਾ ਕੁੱਤਾ ਘਰ ’ਚ ਦਾਖਲ ਹੋਇਆ। ਉਸ ਨੇ ਪੰਘੂੜੇ ’ਚ ਸੁੱਤੇ ਹੋਏ ਬੱਚੇ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਸਰੀਰ ਨੂੰ ਬੁਰੀ ਤਰ੍ਹਾਂ ਵੱਢ ਲਿਆ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਦੋਂ ਮਾਪੇ ਘਰ ਵਾਪਸ ਆਏ ਤਾਂ ਉਨ੍ਹਾਂ ਉਸ ਨੂੰ ਖੂਨ ਨਾਲ ਲੱਥਪੱਥ ਵੇਖਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਸਹਿ-ਨਿਰਦੇਸ਼ਕ ਖ਼ਿਲਾਫ ਮਾਮਲਾ ਦਰਜ
NEXT STORY