ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਜੀਤਪੁਰ ਖਾਸ ਪਿੰਡ 'ਚ ਵਿਆਹ ਸਮਾਰੋਹ ਤੋਂ ਲਿਆਂਦੀ ਗਈ ਮਠਿਆਈ ਖਾਣ ਨਾਲ 2 ਸਾਲਾ ਇਕ ਬੱਚੇ ਦੀ ਮੌਤ ਹੋ ਗਈ, ਜਦੋਂ ਕਿ 4 ਬੱਚਿਆਂ ਸਮੇਤ 6 ਹੋਰ ਲੋਕ ਬੀਮਾਰ ਪੈ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਨਾਂਗਲ ਸੋਤੀ ਥਾਣੇ ਦੇ ਇੰਚਾਰਜ ਰਾਮ ਪ੍ਰਤਾਪ ਨੇ ਦੱਸਿਆ ਕਿ ਪਿੰਡ ਵਾਸੀ ਸੁਧਾ ਦੇਵੀ (63) ਲਗਭਗ 5 ਦਿਨ ਪਹਿਲਾਂ ਇਕ ਵਿਆਹ ਸਮਾਰੋਹ ਤੋਂ ਮਠਿਆਈ ਲੈ ਕੇ ਆਈ ਸੀ। ਪਰਿਵਾਰ ਦੇ ਮੈਂਬਰਾਂ ਨੇ ਮੰਗਲਵਾਰ ਰਾਤ ਉਹ ਮਠਿਆਈ ਖਾਧੀ ਸੀ।
ਪੁਲਸ ਅਨੁਸਾਰ ਮਠਿਆਈ ਖਾਣ ਦੇ ਕੁਝ ਹੀ ਸਮੇਂ ਬਾਅਦ ਸੰਦੀਪ, ਉਸ ਦੀ ਪਤਨੀ ਨੀਤੂ, ਦੇਵ ਕੁਮਾਰ (2), ਕਾਰਤਿਕ (6), ਰਿਤਿਕ (4), ਪਲੱਵੀ ਅਤੇ ਵੰਸ਼ (10) ਨੂੰ ਪੇਟ ਦਰਦ, ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋਣ ਲੱਗੀ। ਬੀਮਾਰ ਲੋਕਾਂ ਦਾ ਪਿੰਡ 'ਚ ਹੀ ਇਕ ਨਿੱਜੀ ਡਾਕਟਰ ਤੋਂ ਇਲਾਜ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਲਾਜ ਦੌਰਾਨ ਬੁੱਧਵਾਰ ਨੂੰ ਦੇਵ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ ਹੋਰ 6 ਲੋਕਾਂ ਦੀ ਹਾਲਤ 'ਚ ਸੁਧਾਰ ਹੈ। ਸਿਹਤ ਕੇਂਦਰ ਦੇ ਇੰਚਾਰਜ ਡਾ. ਅੰਕਿਤ ਚੌਧਰੀ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦਾ ਇਲਾਜ ਪਿੰਡ 'ਚ ਹੀ ਕੀਤਾ ਗਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਬੁਲਡੋਜ਼ਰ' 'ਤੇ ਨਿਕਲੀ ਬਰਾਤ, ਲਾੜੇ ਨੇ ਉਡਾਏ ਸਿਗਰਟ ਦੇ ਛੱਲੇ, ਪੁਲਸ ਨੇ ਕੱਟ'ਤਾ ਚਲਾਨ
NEXT STORY