ਨਵੀਂ ਦਿੱਲੀ (ਇੰਟ.)-ਦਿੱਲੀ ਨਾਲ ਲੱਗਦੇ ਗੌਤਮ ਬੁੱਧ ਨਗਰ ਜ਼ਿਲੇ ਵਿਚ ਆਵਾਰਾ ਅਤੇ ਪਾਲਤੂ ਕੁੱਤਿਆਂ ਵਲੋਂ ਕੱਟੇ ਜਾਣ ਦੀਆਂ ਘਟਨਾਵਾਂ ਚਿੰਤਾਜਨਕ ਪੱਧਰ ਤੱਕ ਪੁੱਜ ਚੁੱਕੀਆਂ ਹਨ। ਆਮ ਲੋਕਾਂ ਲਈ ਹੁਣ ਸੜਕਾਂ ’ਤੇ ਚੱਲਣਾ ਤੱਕ ਖਤਰੇ ਤੋਂ ਖਾਲੀ ਨਹੀਂ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਜ਼ਿਲਾ ਸਿਹਤ ਵਿਭਾਗ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2025 ਵਿਚ ਹੁਣ ਤੱਕ 1 ਲੱਖ 15 ਹਜ਼ਾਰ ਤੋਂ ਵੱਧ ਲੋਕ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਚੁੱਕੇ ਹਨ। ਇਕੱਲੇ ਅਗਸਤ ਮਹੀਨੇ ਵਿਚ ਹੀ 14,125 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਭਾਵ ਹਰ ਘੰਟੇ ਔਸਤਨ 20 ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋ ਰਹੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਜਨਵਰੀ ਤੋਂ ਅਗਸਤ ਤੱਕ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਜੁਲਾਈ ਵਿਚ ਸਭ ਤੋਂ ਵੱਧ 15,961 ਮਾਮਲੇ ਸਾਹਮਣੇ ਆਏ, ਜਦਕਿ ਅਗਸਤ ਵਿਚ ਇਹ ਗਿਣਤੀ ਕੁਝ ਘੱਟ ਹੋ ਕੇ 14125 ਰਹੀ। ਬਾਵਜੂਦ ਇਸ ਦੇ ਕੱਟਣ ਦੀਆਂ ਘਟਨਾਵਾਂ ਵਿਚ ਕੋਈ ਜ਼ਿਕਰਯੋਗ ਗਿਰਾਵਟ ਨਹੀਂ ਆਈ ਹੈ।
ਡੇਂਗੂ ਹੋਣ ਤੋਂ ਕਿੰਨੇ ਦਿਨਾਂ ਬਾਅਦ ਦਿਖਾਈ ਦਿੰਦੇ ਹਨ ਲੱਛਣ?
NEXT STORY