ਅਲੀਗੜ੍ਹ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ 'ਚ ਇਕ ਕੋਚਿੰਗ ਸੈਂਟਰ ਦੇ ਮਾਲਕ ਨੂੰ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਕਵਾਰਸੀ ਥਾਣਾ ਖੇਤਰ ਦੇ ਸੁਰੇਂਦਰ ਨਗਰ 'ਚ ਕੋਚਿੰਗ ਸੈਂਟਰ ਦੇ ਬਾਹਰ ਵਿਦਿਆਰਥਣਾਂ ਅਤੇ ਮਾਤਾ-ਪਿਤਾ ਦਾ ਇਕ ਸਮੂਹ ਇਕੱਠਾ ਹੋਇਆ ਅਤੇ ਸੈਂਟਰ ਦੇ ਮਾਲਕ ਧਨੰਜਯ 'ਤੇ ਦੋਸ਼ ਲਗਾਇਆ। ਉਸ ਨੇ ਦੱਸਿਆ ਕਿ ਭੀੜ 'ਚ ਗੁੱਸਾ ਵਧਦਾ ਦੇਖ ਦੋਸ਼ੀ ਨੇ ਖ਼ੁਦ ਨੂੰ ਇਕ ਕਮਰੇ 'ਚ ਬੰਦ ਕਰ ਲਿਆ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਉਸ ਨੇ ਦੱਸਿਆ ਕਿ ਪੁਲਸ ਨੇ ਭੀੜ ਨੂੰ ਦੌੜਾਇਆ, ਜਿਸ ਤੋਂ ਬਾਅਦ ਧਨੰਜਯ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਖੇਤਰ ਅਧਿਕਾਰੀ (ਸੀਓ) ਮਯੰਕ ਪਾਠਕ ਨੇ ਦੱਸਿਆ ਕਿ ਪੀੜਤਾ ਨੂੰ ਥਾਣੇ ਬੁਲਾਇਆ ਗਿਆ ਅਤੇ ਉਸ ਦੀ ਸ਼ਿਕਾਇਤ 'ਤੇ ਦੋਸ਼ੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ। ਪਾਠਕ ਅਨੁਸਾਰ ਕੋਚਿੰਗ ਸੰਸਥਾਵਾਂ ਦੇ ਵਿਦਿਆਰਥਣਾਂ ਨੇ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਦੋਸ਼ੀ ਵਿਦਿਆਰਥਣਾਂ ਨਾਲ ਗਲਤ ਰਵੱਈਆ ਕਰਦਾ ਰਿਹਾ ਹੈ ਅਤੇ ਅਜਿਹੀਆਂ ਘਟਨਾਵਾਂ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕਰਨ 'ਤੇ ਉਨ੍ਹਾਂ ਨੂੰ ਧਮਕੀ ਦਿੰਦਾ ਸੀ। ਸੀਓ ਨੇ ਦੱਸਿਆ ਕਿ ਕੁਝ ਵਿਦਿਆਰਥਣਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੋਸ਼ੀ ਦੀ ਪਤਨੀ ਨੂੰ ਵੀ ਇਸ ਸੰਬੰਧ 'ਚ ਸ਼ਿਕਾਇਤ ਕੀਤੀ ਸੀ। ਪਾਠਕ ਨੇ ਕਿਹਾ,''ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਹੋਰ ਪੀੜਤਾਂ ਨੂੰ ਅਪੀਲ ਹੈ ਕਿ ਉਹ ਅੱਗੇ ਆਉਣ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਉਂ ਨਹੀਂ ਰੋਕ ਰਹੇ ਟਰੱਕਾਂ ਦੀ ਐਂਟਰੀ? ਪ੍ਰਦੂਸ਼ਣ ਨੂੰ ਲੈ ਕੇ SC ਨੇ ਦਿੱਲੀ ਸਰਕਾਰ ਲਾਈ ਫਟਕਾਰ
NEXT STORY