ਮੇਂਢਰ— ਹਿਮਾਚਲ 'ਚ ਮੇਂਢਰ ਸੀਮਾ ਨਾਲ ਲੱਗਣ ਵਾਲੇ ਕਾਲਜ 'ਚ ਗਰਲਜ਼ ਹੋਸਟਲ ਨਾ ਹੋਣ ਕਰਕੇ ਵਿਦਿਆਰਥਣਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਤੋਂ ਮੇਂਢਰ 'ਚ ਡਿਗਰੀ ਕਾਲਜ ਬਣਿਆ ਹੋਇਆ ਹੈ, ਉਸ ਸਮੇਂ ਤੋਂਵਿਦਿਆਰਥਣਾਂ ਹੋਸਟਲ ਦੀ ਮੰਗ ਕਰ ਰਹੀਆਂ ਹਨ, ਜੋ ਅੱਜ ਤੱਕ ਪੂਰੀ ਨਹੀਂ ਹੋਈ ਹੈ। ਕਾਲਜ ਦੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਅਸੀਂ ਸਰਹੱਦੀ ਇਲਾਕਿਆਂ ਸਮੇਤ ਮੇਂਢਰ ਦੇ ਦੂਰ-ਦੂਰ ਇਲਾਕਿਆਂ ਤੋਂ ਆਉਂਦੇ ਹਨ ਪਰੰਤੂ ਸਾਨੂੰ ਪੰਜ ਘੰਟੇ ਦਾ ਸਫਰ ਤੈਅ ਕਰਨਾ ਪੈਂਦਾ ਹੈ ਅਤੇ ਜਦੋਂ ਸਰਹੱਦ 'ਤੇ ਗੋਲੀਬਾਰੀ ਹੁੰਦੀ ਤਾਂ ਅਸੀਂ ਕਾਲਜ ਆ ਕੇ ਘਰ ਵਾਪਸ ਨਹੀਂ ਜਾ ਸਕਦੀਆਂ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਜੇਕਰ ਇੱਥੇ ਹੋਸਟਲ ਹੋਵੇ ਤਾਂ ਅਸੀਂ ਪੜ੍ਹਾਈ ਵੀ ਚੰਗੇ ਤਰੀਕੇ ਨਾਲ ਕਰ ਸਕੀਏ ਅਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਵੀ ਨਹੀਂ ਹੋਵੇਗੀ।
ਸਾੜੀ 'ਤੇ ਰਾਮਾਇਣ ਉਕੇਰਨ 'ਚ ਬੁਨਕਰ ਨੂੰ ਮਿਲੀ ਡਾਕਟਰੇਟ ਦੀ ਮਾਨਦ ਉਪਾਧੀ
NEXT STORY