ਛਤਰਪੁਰ (ਏਜੰਸੀ)- ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਦੁਪਹਿਰ ਨੂੰ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਐੱਸ. ਕੇ. ਸਕਸੈਨਾ (55) ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਆਪਣੇ ਇਕ ਸਾਥੀ ਨਾਲ ਪ੍ਰਿੰਸੀਪਲ ਦੀ ਸਕੂਟੀ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਕੇਂਦਰੀ ਸਹਿਕਾਰੀ ਬੈਂਕ 'ਚ ਚੋਰਾਂ ਨੇ ਬੋਲਿਆ ਧਾਵਾ, ਤਿਜੋਰੀ ਤੋੜ 8 ਲੱਖ ਰੁਪਏ 'ਤੇ ਹੱਥ ਕੀਤਾ ਸਾਫ਼
ਪੁਲਸ ਸੁਪਰਡੈਂਟ ਅਗਮ ਜੈਨ ਨੇ ਦੱਸਿਆ ਕਿ ਐੱਸ. ਕੇ. ਸਕਸੈਨਾ ਨੂੰ ਦੁਪਹਿਰ ਕਰੀਬ ਡੇਢ ਵਜੇ ਧਮੋਰਾ ਸਰਕਾਰੀ ਹਾਇਰ ਸਕੂਲ ਦੀ ਟਾਇਲਟ ਨੇੜੇ ਗੋਲੀ ਮਾਰੀ ਗਈ, ਜੋ ਉਨ੍ਹਾਂ ਦੇ ਸਿਰ ਵਿਚ ਲੱਗੀ। ਉਨ੍ਹਾਂ ਦੱਸਿਆ ਕਿ ਸਕਸੈਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮੁਲਜ਼ਮ ਵਿਦਿਆਰਥੀ ਅਤੇ ਉਸ ਦਾ ਸਾਥੀ ਇਕੋ ਸਕੂਲ ਦੇ ਵਿਦਿਆਰਥੀ ਹਨ। ਇੰਚਾਰਜ ਜ਼ਿਲਾ ਸਿੱਖਿਆ ਅਧਿਕਾਰੀ ਆਰ. ਪੀ. ਪ੍ਰਜਾਪਤੀ ਨੇ ਦੱਸਿਆ ਕਿ ਸਕਸੈਨਾ ਪਿਛਲੇ 5 ਸਾਲਾਂ ਤੋਂ ਧਮੋਰਾ ਸਰਕਾਰੀ ਹਾਇਰ ਸਕੂਲ ਦੇ ਪ੍ਰਿੰਸੀਪਲ ਸਨ।
ਇਹ ਵੀ ਪੜ੍ਹੋ: ਦੂਜੀ ਪਤਨੀ ਦੀ ਹੱਤਿਆ ਕਰ ਭੱਜਿਆ ਬਿਹਾਰ, ਕੁੱਝ ਹੀ ਦਿਨਾਂ 'ਚ ਕਰਵਾ ਲਿਆ ਤੀਜਾ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਸਹਿਕਾਰੀ ਬੈਂਕ 'ਚ ਚੋਰਾਂ ਨੇ ਬੋਲਿਆ ਧਾਵਾ, ਤਿਜੋਰੀ ਤੋੜ 8 ਲੱਖ ਰੁਪਏ 'ਤੇ ਹੱਥ ਕੀਤਾ ਸਾਫ਼
NEXT STORY